Meanings of Punjabi words starting from ਡ

ਸੰ. ਦੋਲ. ਸੰਗ੍ਯਾ- ਝੂਲਾ। ੨. ਰੱਸੀ (ਡੋਰੀ) ਨਾਲ ਝੂਲਣ ਵਾਲਾ ਇੱਕ ਪਾਤ੍ਰ, ਜਿਸ ਨਾਲ ਖੂਹ ਵਿਚੋਂ ਪਾਣੀ ਕੱਢੀਦਾ ਹੈ. "ਡੋਲੁ ਬਧਾ ਕਸਿ ਜੇਵਰੀ." (ਗਉ ਅਃ ਮਃ ੧) ਕਰਮ ਦੀ ਰੱਸੀ ਨਾਲ ਬੱਧਾ ਜੀਵ ਡੋਲ। ੩. ਬੇਰੀ ਦੀ ਇੱਕ ਜਾਤਿ, ਜਿਸ ਦੇ ਮੋਟੇ ਅਤੇ ਮਿੱਠੇ ਫਲ, ਧੜ ਮੋਟਾ ਅਤੇ ਕੱਦ ਉੱਚਾ ਹੁੰਦਾ ਹੈ. ਇਸ ਦੀ ਲੱਕੜ ਇਮਾਰਤਾਂ ਵਿੱਚ ਵਰਤੀ ਜਾਂਦੀ ਹੈ। ੪. ਝੋੱਲਾ. ਧੱਕਾ। ੫. ਡੋਲਣ ਕਰਕੇ ਜ਼ਖ਼ਮ ਵਿੱਚ ਹੋਈ ਸੋਜ.

ਕ੍ਰਿ- ਸੰ. ਦੋਲਨ. ਲਟਕਣਾ. ਹਿੱਲਣ. ਝੁਲਣਾ. "ਮਾਇਆ ਡੋਲਨ ਲਾਗੀ." (ਗਉ ਕਬੀਰ) ਕਿੰਗੁਰੀ ਪੁਰ ਮੋਹਿਤ ਹੋਕੇ ਮਾਇਆ ਝੂਲਣ ਲੱਗੀ। ੨. ਮਨ ਦਾ ਇਸਥਿਤ ਨਾ ਰਹਿਣਾ. "ਡੋਲਨ ਤੇ ਰਾਖਹੁ ਪ੍ਰਭੂ." (ਬਾਵਨ) ੩. ਅਸ਼੍ਰੱਧਾ ਹੋਣੀ. "ਮਨ, ਡੀਗਿ ਨ ਡੋਲੀਐ." (ਸਵਾ ਮਃ ੧)

ਸੰਗ੍ਯਾ- ਰਿੜਕਣ ਦੀ ਚਾਟੀ. ਉਹ ਮਟਕੀ ਜਿਸ ਵਿੱਚ ਦਹੀਂ ਪਾਕੇ ਰਿੜਕੀਦਾ ਹੈ. "ਮਾਇਆ ਡੋਲਨੀ ਪਵਨ ਝਕੋਲਨਹਾਰ." (ਸ. ਕਬੀਰ)