Meanings of Punjabi words starting from ਤ

ਸੰਗ੍ਯਾ- ਨਗਾਰੇ ਦੀ ਸ਼ਕਲ ਦਾ ਕਟੋਰਾ। ੨. ਫ਼ਾ. [طبلباز] ਨਗਾਰਚੀ. ਧੌਂਸਾ ਬਜਾਉਣ ਵਾਲਾ. "ਤਬਲਬਾਜ ਬੀਚਾਰ ਸਬਦ ਸੁਣਾਇਆ." (ਵਾਰ ਮਾਝ ਮਃ ੧) ਇਸ ਥਾਂ ਤ਼ਬਲਬਾਜ਼ ਤੋਂ ਭਾਵ ਸਤਿਗੁਰੂ ਹੈ. ੩. ਘੋੜੇ ਉੱਪਰ ਰੱਖਕੇ ਵਜਾਉਣ ਵਾਲਾ ਨਗਾਰਾ. "ਤਬਲਬਾਜ ਘੁੰਘਰਾਰ." (ਪਾਰਸਾਵ) ਘੁੰਘਰੂਦਾਰ ਨਗਾਰਾ.


ਅ਼. [طبلہ] ਤ਼ਬਲਹ. ਸੰਗ੍ਯਾ- ਜੋੜੀ. ਤਾਲ ਦੇਣ ਦਾ ਇੱਕ ਵਾਜਾ, ਜਿਸ ਦਾ ਸੱਜਾ ਸਿਆਹੀਦਾਰ ਅਤੇ ਖੱਬਾ ਸਾਦਾ ਹੁੰਦਾ ਹੈ ਜਿਸ ਪੁਰ ਆਟਾ ਲਾਈਦਾ ਹੈ.


ਦੇਖੋ, ਤ਼ਬਅ਼। ੨. ਦੇਖੋ, ਤਵਾ.


ਅ਼. [تباشیِر] ਸੰ. ਤਵਕ੍ਸ਼ੀਰ. ਸੰਗ੍ਯਾ- ਬੰਸ (ਵੰਸ਼) ਲੋਚਨ. ਵੰਸ਼ ਸ਼ਰ੍‍ਕਰਾ. Bamboo sugar. ਇਸ ਦੀ ਤਾਸੀਰ ਸਰਦ ਖ਼ੁਸ਼ਕ ਹੈ. ਹ਼ਕੀਮ ਬਹੁਤ ਦਵਾਈਆਂ ਵਿੱਚ ਇਸ ਨੂੰ ਵਰਤਦੇ ਹਨ. ਇਹ ਦਿਲ ਅਤੇ ਦਿਮਾਗ ਨੂੰ ਤ਼ਾਕ਼ਤ ਦੇਣ ਵਾਲਾ ਹੈ. ਜਿਗਰ ਦੇ ਰੋਗ ਹਟਾਉਂਦਾ ਹੈ. ਪਿੱਤ ਤੋਂ ਹੋਈ ਕ਼ਯ (ਛਰਦਿ) ਅਤੇ ਖ਼ੂਨੀ ਦਸਤਾਂ ਨੂੰ ਬੰਦ ਕਰਦਾ ਹੈ. ਗਰਮੀ ਦੇ ਤਾਪ ਅਤੇ ਮੂੰਹ ਦੇ ਛਾਲਿਆਂ ਨੂੰ ਹਟਾਉਂਦਾ ਹੈ. ਪਿਆਸ ਬੁਝਾਉਂਦਾ ਹੈ.


ਫ਼ਾ. [تباہ] ਵਿ- ਬਰਬਾਦ. ਨਸ੍ਟ ਭ੍ਰਸ੍ਟ.