ਸੰਗ੍ਯਾ- ਘੁਮੇਰੀ ਚਕ੍ਰਿਕਾ.
ਦੇਖੋ, ਭਵਾਨ.
ਦੇਖੋ, ਭਵਾਨੀ.
ਭ੍ਰਮਤਿ. ਭ੍ਰਮਦਾ ਹੈ. ਭੌਂਦਾ ਹੈ. "ਮਨਮੁਖ ਸਦਾ ਭਵਾਤਿ." (ਸ੍ਰੀ ਮਃ ੫. ਪਹਰੇ)
ਸੰਗ੍ਯਾ- ਵਰਤਮਾਨ ਕਾਲ. "ਭੂਤ ਭਵਿੱਖ ਭਵਾਨ ਕਹਾਨੀ." (ਅਕਾਲ) ੨. ਸੰ. भवान. ਸਰਵ. ਆਪ.
ਭਵਾਨੀਆਂ ਨੇ। ੨. ਦੇਖੋ, ਭਵਾਨੀ ੫.
ਸੰ. ਸੰਗ੍ਯਾ- ਭਵ (ਸ਼ਿਵ) ਦੀ ਇਸਤ੍ਰੀ, ਦੁਰ੍ਗਾ. "ਤੂ ਕਹੀਅਤ ਹੀ ਆਦਿ ਭਵਾਨੀ." (ਗੌਂਡ ਨਾਮਦੇਵ) "ਚਰਨ ਸਰਨ ਜਿਹ ਬਸਤ ਭਵਾਨੀ." (ਅਕਾਲ) ੨. ਪ੍ਰਕ੍ਰਿਤਿ. ਮਾਯਾ, "ਪ੍ਰਿਥਮ ਕਾਲ ਸਭ ਜਗ ਕੋ ਤਾਤਾ। ਤਾਂਤੇ ਭਯੋ ਤੇਜ ਵਿਖ੍ਯਾਤਾ। ਸੋਈ ਭਵਾਨੀ ਨਾਮ ਕਹਾਈ। ਜਿਨ ਸਗਰੀ ਇਹ ਸ੍ਰਿਸਟਿ ਬਨਾਈ।।" (ਚੌਬੀਸਾਵ) ੩. ਦੇਖੋ, ਭਗਉਤੀ ੬। ੪. ਮਦਰਾਸ ਦੇ ਨੀਲਗਿਰਿ ਦੀ ਇੱਕ ਨਦੀ। ੫. ਭਾਵਿਨੀ ਦੀ ਥਾਂ ਭੀ ਭਵਾਨੀ ਸ਼ਬਦ ਆਇਆ ਹੈ. ਦੇਖੋ, ਭਾਵਿਨੀ. "ਰਾਨਿਨ ਰਾਵ ਸਵਾਨਿਨ ਸਾਵ ਭਵਾਨਿਨ ਭਾਵ ਭਲੋ ਮਨ ਮਾਨਾ." (ਪਾਰਸਾਵ) ੬. ਦੇਖੋ, ਸ਼ਿਵਾ ਜੀ.
nan
ਰਿਆਸਤ ਪਟਿਆਲਾ, ਨਜਾਮਤ ਸੁਨਾਮ ਵਿੱਚ ਇੱਕ ਕਸਬਾ ਹੈ, ਜਿੱਥੇ ਤਸੀਲ ਅਤੇ ਥਾਣਾ ਹੈ. ਇਸ ਨੂੰ ਢੋਡੇ ਭੀ ਆਖਦੇ ਹਨ. ਬਾਬਾ ਆਲਾਸਿੰਘ ਨੇ ਇੱਥੇ ਸਨ ੧੭੪੯ ਵਿੱਚ ਕੱਚਾ ਕਿਲਾ ਬਣਾਇਆ ਸੀ. ਇਸ ਨਗਰ ਦੇ ਪੂਰਵ ਵੱਲ ਵਸੋਂ ਦੇ ਨਾਲ ਹੀ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਆਲੋਹਰਖ ਤੋਂ ਇੱਥੇ ਆਏ. ਗੁਰਦ੍ਵਾਰਾ ਪੱਕਾ ਸੁੰਦਰ ਸੰਮਤ ੧੯੭੫ ਵਿੱਚ ਪ੍ਰੇਮੀ ਸਿੱਖਾਂ ਨੇ ਬਣਾਇਆ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਅਕਾਲੀਸਿੰਘ ਸੇਵਾ ਕਰਦੇ ਹਨ. ਭਵਾਨੀਗੜ੍ਹ ਰੇਲਵੇ ਸਟੇਸ਼ਨ ਨਾਭੇ ਤੋਂ ਪੱਛਮ ੧੨. ਮੀਲ ਪੱਕੀ ਸੜਕ ਪੁਰ ਹੈ, ਅਤੇ ਸੰਗਰੂਰ ਤੋਂ ਚੜ੍ਹਦੇ ਵੱਲ ੧੨. ਮੀਲ ਪੱਕੀ ਸੜਕ ਦਾ ਰਸਤਾ ਹੈ. ਸਰਕਾਰੀ ਕਾਗਜਾਂ ਵਿੱਚ ਭਵਾਨੀਗੜ੍ਹ ਦਾ ਨਾਮ ਕਰਮਗੜ੍ਹ ਭੀ ਦੇਖਿਆ ਜਾਂਦਾ ਹੈ ਅਤੇ ਇਹ ਬਹੁਤ ਚਿਰ ਨਜਾਮਤ ਦਾ ਸਦਰ ਰਿਹਾ ਹੈ.
ਨਵਾਬ ਦੌਲਤਖ਼ਾਨ ਦਾ ਖਜ਼ਾਨਚੀ, ਜਿਸ ਤੋਂ ਗੁਰੂ ਨਾਨਕਦੇਵ ਰੁਪਯਾ ਲੈਕੇ ਮੋਦੀਖਾਨਾ ਚਲਾਇਆ ਕਰਦੇ ਸਨ.
ਸੰ. ਭਵਾਬ੍ਧਿ. ਸੰਗ੍ਯਾ- ਭਵ- ਅਪ੍- ਧਿ. ਸੰਸਾਰਸਾਗਰ.