Meanings of Punjabi words starting from ਮ

ਦੇਖੋ, ਮਕਸੂਦ. "ਸਿਦਕੁ ਕਰਿ ਸਿਜਦਾ, ਮਨੁ ਕਰਿ ਮਖਸੂਦੁ." (ਮਃ ੧. ਵਾਰ ਸ਼੍ਰੀ) "ਵਣਜ ਕਰਹੁ ਮਖਸੂਦੁ ਲੈਹੁ." (ਆਸਾ ਅਃ ਮਃ ੧)


ਦੇਖੋ, ਮਕਸੂਮ.


ਦੈਤ. ਰਾਖਸ, ਜੋ ਮਖ (ਯਗ੍ਯ) ਨਾਸ਼ ਕਰਦਾ ਹੈ.


ਅ਼. [مخزن] ਸੰਗ੍ਯਾ ਖ਼ਜ਼ਨ (ਜਮਾਂ ਕਰਨ) ਦਾ ਭਾਵ. ਖ਼ਜ਼ਾਨਾ. ਭੰਡਾਰ. ਇਸੇ ਤੋਂ ਅੰਗ੍ਰੇਜ਼ੀ ਸ਼ਬਦ Magadine ਬਣਿਆ ਹੈ.


ਵਿ- ਜੋ ਨਹੀਂ ਖਟਦਾ. ਨਾ- ਖੱਟੂ. ਨਕਾਰਾ. "ਮਖਟੂ ਹੋਇਕੈ ਕੰਨ ਪੜਾਏ." (ਮਃ ੧. ਵਾਰ ਸਾਰ)


ਮੰਥਜ. ਮੱਖਣ. ਨੈਨੂ. ਨਵਨੀਤ.