Meanings of Punjabi words starting from ਰ

ਸੰ. रदच्छद. ਸੰਗ੍ਯਾ- ਦੰਦਾਂ ਨੂੰ ਢਕਣ ਵਾਲੇ, ਹੋਠ ਓਸ੍ਟ. ਬੁਲ੍ਹ. ਲਬ.


ਸੰਗ੍ਯਾ- ਰਦ (ਦੰਦ) ਧੋਣ ਦੀ ਕੂਚੀ, ਦਾਤਣ. "ਪਾਵਨ ਹੋਨ ਕਰੈਂ ਰਦਧਾਵਨ." (ਨਾਪ੍ਰ).


ਸੰ. ਸੰਗ੍ਯਾ- ਵਿਦਾਰਣ (ਪਾੜਨ) ਦੀ ਕ੍ਰਿਯਾ. ਵਿਨਾਸ਼. ਦੇਖੋ, ਰਦ ਧਾ. "ਤਵ ਪ੍ਰਸਾਦਿ ਕਰ ਦਾਰਦ ਰਦਨਾ." (ਨਾਪ੍ਰ) ੨. ਦੰਦ, ਜਿਸ ਨਾਲ ਟੁੱਕੀਦਾ ਹੈ. "ਰਦਨ ਪਾਂਤਿ ਮੁਕਤਾ ਸੀ ਸੋਹਤ." (ਸਲੋਹ) ੩. ਹਾਥੀ ਦਾ ਦੰਦ. "ਲੰਬੋਦਰ ਏਕੈ ਰਦਨ." (ਜੈਸਿੰਘ) ਦੇਖੋ, ਏਕਰਦਨ.


ਦੇਖੋ, ਰਦਛਦ.


ਦੰਦਾਂ ਦਾ ਪੜਦਾ, ਹੋਠ. ਬੁਲ੍ਹ.


ਦੇਖੋ, ਰਦਿਨੀ.


ਫ਼ਾ. [ردہ] ਸੰਗ੍ਯਾ- ਕਤਾਰ. ਸ਼੍ਰੇਣੀ। ੨. ਤਹਿ. ਪਰਤ. ਜੈਸੇ- ਇੱਟਾਂ ਦਾ ਰਦਾ.