Meanings of Punjabi words starting from ਲ

ਸੰ. ਵਿ- ਸੁੰਦਰ. ਮਨੋਹਰ। ੨. ਸੰਗ੍ਯਾ- ਸਜਾਵਟ. ਸ਼ੋਭਾ। ੩. ਝੰਡਾ. ਧੁਜਾ। ੪. ਚਿੰਨ੍ਹ. ਨਸ਼ਾਨ। ੫. ਘੋੜਾ। ੬. ਗਹਿਣਾ. ਭੂਖਣ। ੭. ਰਤਨ.


ਵਿ- ਖਿਲਾਰੀ. ਦੇਖੋ, ਲਲ ਧਾ. "ਲੱਪ ਕੇ ਲਲਾਰੇ." (ਚੰਡੀ ੨) ੨. ਦੇਖੋ, ਲਲਾਟ.


ਸੰ. ਵਿ- ਸੁੰਦਰ. ਮਨੋਹਰ. "ਧੁਨਿਤ ਲਲਿਤ." (ਭੈਰ ਪੜਤਾਲ ਮਃ ੫) ੨. ਚਾਹਿਆ ਹੋਇਆ. ਲੋੜੀਂਦਾ। ੩. ਸੰਗ੍ਯਾ- ਕਾਵ੍ਯ ਅਨੁਸਾਰ ਇੱਕ ਹਾਵ- "ਬੋਲਨ ਹਸਨ ਬਿਲੋਕਬੋ ਚਲਨ ਮਨੋਹਰ ਰੂਪ। ਜੈਸੇ ਤੈਸੇ ਬਰਨਿਯੇ ਲਲਿਤ ਹਾਵ ਅਨੁਰੂਪ॥" (ਰਸਿਕਪ੍ਰਿਯਾ) ੪. ਭੈਰਵ ਠਾਟ ਦਾ ਇੱਕ ਸਾੜਵ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮੱਧਮ ਅਤੇ ਧੈਵਤ ਦੀ ਸੰਗਤਿ ਰਹਿਂਦੀ ਹੈ. ਮੱਧਮ ਵਾਦੀ ਅਤੇ ਸੜਜ ਸੰਵਾਦੀ ਹੈ. ਕੰਪ ਸਾਥ ਤੀਵ੍ਰ ਮੱਧਮ ਭੀ ਲਗ ਜਾਂਦਾ ਹੈ. ਸੜਜ ਗਾਂਧਾਰ ਨਿਸਾਦ ਸ਼ੁੱਧ, ਰਿਸਭ ਧੈਵਤ ਕੋਮਲ ਅਤੇ ਮੱਧਮ ਤੀਵ੍ਰ ਹੈ. ਗਾਉਣ ਦਾ ਵੇਲਾ ਤੜਕੇ ਤੋਂ ਪਹਿਰ ਦਿਨ ਚੜ੍ਹੇ ਤੀਕ ਹੈ.#ਆਰੋਹੀ- ਨ ਰਾ ਗ ਮ ਮੀ ਮ ਗ ਮੀ ਧਾ ਸ.#ਅਵਰੋਹੀ- ਗ ਨ ਧਾ ਮੀ ਧਾ ਮੀ ਮ ਮ ਗ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਲਲਿਤ ਨੂੰ ਸੂਹੀ ਨਾਲ ਮਿਲਾਕੇ ਲਿਖਿਆ ਹੈ।#੫. ਇੱਕ ਅਰਥਾਲੰਕਾਰ. ਜੋ ਬਾਤ ਕਹਿਣੀ ਹੈ, ਉਸ ਦੇ ਥਾਂ ਉਸ ਦਾ ਪ੍ਰਤਿਬਿੰਬ ਵਰਣਨ ਕਰੀਯੇ, ਅਰਥਾਤ ਕਹਿਣ ਯੋਗ੍ਯ ਬਾਤ ਦੀ ਝਲਕ. ਵਾਕਰਚਨਾ ਵਿੱਚ ਪਾਈ ਜਾਵੇ, ਇਹ "ਲਲਿਤ" ਅਲੰਕਾਰ ਹੈ.#ਕਹਿਯੇ ਕਛੁ ਪ੍ਰਤਿਬਿੰਬ ਸੋ, ਤਾਸੁ ਬਨਾਯ ਸੁ ਧੀਰ,#ਅਲੰਕਾਰ ਵਰਣੈ ਤਹਾਂ, ਲਲਿਤ ਸੁਮਤਿ ਗੰਭੀਰ.#(ਰਾਮਚੰਦ੍ਰ ਭੂਸਣ)#ਉਦਾਹਰਣ-#ਬੀਉ ਬੀਜਿ ਪਤਿ ਲੈਗਏ, ਅਬ ਕਿਉ ਉਗਵੈ ਦਾਲਿ? (ਵਾਰ ਆਸਾ) ੬. ਦੇਖੋ, ਸਵੈਯੇ ਦਾ ਰੂਪ ੮.


ਵਿ- ਸੁੰਦਰ (ਮਨੋਹਰ) ਪਦਾਂ ਵਾਲਾ. ਜਿਸ ਦੇ ਸ਼ਬਦਾਂ ਦੀ ਜੜਤ ਉੱਤਮ ਹੈ। ੨. ਸੰਗ੍ਯਾ- ਇੱਕ ਮਾਤ੍ਰਿਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ, ੧੬- ੧੨ ਪੁਰ ਵਿਸ਼੍ਰਾਮ, ਅੰਤ ਦੋ ਗੁਰੁ. ਇਹ ਸਾਰ ਛੰਦ ਦਾ ਨਾਮਾਂਤਰ ਹੈ.#ਉਦਾਹਰਣ-#ਜਿਨ ਅਪਨਾ ਕਰਤਵ੍ਯ ਵਿਚਾਰ੍ਯੋ,#ਵਿਦ੍ਯਾ ਬੁੱਧੀ ਪਾਈ, ×××#ਦੇਸ਼ ਕੌਮ ਕੀ ਸੇਵਾ ਕੀਨੀ,#ਭਯੋ ਅਨਾਥ ਸਹਾਈ. ×××#(ਅ) ਦੂਜਾ ਰੂਪ- ਪ੍ਰਤਿ ਚਰਣ ੨੭ ਮਾਤ੍ਰਾ, ੧੫- ੧੨ ਪੁਰ ਵਿਸ਼੍ਰਾਮ, ਅੰਤ ਲਘੁ.#ਉਦਾਹਰਣ-#ਸਭਿ ਕਾਰਯ ਕੇ ਆਦਿ ਮਨਾਇ,#ਜਗਤਨਾਥ ਸੁਖ ਦਾਨਕ,#ਸਿੱਖਨ ਕੋ ਇਹ ਦੀਨ ਬਤਾਇ,#ਕਲਿਤਾਰਨ ਗੁਰੂ ਨਾਨਕ. ×××


ਸੰ. ਸੰਗ੍ਯਾ- ਕਸਤੂਰੀ। ੨. ਰਾਧਿਕਾ ਦੀ ਇੱਕ ਸਹੇਲੀ। ੩. ਕਾਲਿਕਾ ਪੁਰਾਣ ਅਨੁਸਾਰ ਬਿਲ੍ਵਕੇਸ਼੍ਵਰ ਪਾਸ ਵਹਿਣ ਵਾਲੀ ਇੱਕ ਨਦੀ। ੪. ਦੇਖੋ, ਲਲਤਾ। ੫. ਸੰ. ਲਾਲਿਤ੍ਯ. ਸੰਗ੍ਯਾ- ਸੁੰਦਰਤਾ. ਖ਼ੂਬਸੂਰਤੀ. ਲਲਿਤਪਨ. "ਕੁੰਗੂ ਕੀ ਕਾਇਆ ਰਤਨਾ ਕੀ ਲਲਿਤਾ."¹ (ਸ੍ਰੀ ਮਃ ੧)


ਵਿ- ਲਾਲਿਤ੍ਯ ਵਾਲੀ ਸੁੰਦਰ. "ਲਲਿਤਾਰ ਕਲਮਲ ਦਹਿਨ ਕਰਨੀ." (ਸਲੋਹ)


ਦੇਖੋ, ਰੀਰੀ ਲਲੀ। ੨. ਪਿਆਰੀ, ਦੁਲਾਰੀ ਆਦਿ ਬੋਧਕ ਸ਼ਬਦ.