Meanings of Punjabi words starting from ਸ

ਸੰਗ੍ਯਾ- ਸੰਧ੍ਯਾ. ਸੂਰਜ ਛਿਪਣ ਦਾ ਵੇਲਾ. ਸ਼੍ਯਾਮ. ਆਥਣ.


ਡਿੰਗ. ਸੰਝ ਵੇਲੇ ਜੋ ਬਲਵਾਨ ਹੈ, ਦੈਤ. ਰਾਖਸ. ਪ੍ਰੇਤ. ਪਿਸ਼ਾਚ.


ਸੰ. शण्ड ਸ਼ੰਡ. ਸੰਗ੍ਯਾ- ਦੈਤਾਂ ਦਾ ਇੱਕ ਪੁਰੋਹਿਤ, ਜੋ ਸ਼ੁਕ੍ਰ ਦਾ ਪੁਤ੍ਰ ਅਤੇ ਅਮਰਕ ਦਾ ਭਾਈ ਸੀ. ਪ੍ਰਹਲਾਦ ਦੇ ਪੜ੍ਹਾਉਣ ਲਈ ਇਹ ਦੋਵੇਂ ਭਾਈ ਮੁਕੱਰਰ ਕੀਤੇ ਗਏ ਸਨ. ਦੇਖੋ, ਸੰਡਾਮਰਕਾ। ੨. ਸੰ. सण्ड ਸ- ਅੰਡ. ਸਾਂਡ ਢੱਟਾ ਆਦਿਕ ਨਰ ਪਸੂ, ਜਿਸ ਦੇ ਅੰਡ (ਫੋਤੇ) ਹਨ. ਭਾਵ- ਜੋ ਖੱਸੀ ਨਹੀਂ ਕੀਤਾ। ੩. ਸੰ. षण्ड ਸੁੰਡ. ਅਥਵਾ ਸੁੰਢ. ਨਪੁੰਸਕ. ਹੀਜੜਾ.


ਸੰ. षण्डी ਸੁੰਡੀ. ਵੰਧ੍ਯਾ. ਜੋ ਇਸਤ੍ਰੀ ਸੰਤਾਨ ਉਤਪੰਨ ਕਰਨ ਯੋਗ ਨਾ ਹੋਵੇ.


ਸੰ. शण्डामर्क ਸ਼ੰਡ ਅਤੇ ਅਮਰ੍‍ਕ ਦੋਵੇਂ ਭਾਈ, ਜੋ ਸ਼ੁਕ੍ਰ ਦੇ ਪੁੱਤ੍ਰ ਸਨ. ਦਖੋ, ਸੰਡ ੧. "ਸੰਡਾ ਮਰਕਾ ਸਭਿ ਜਾਇ ਪੁਕਾਰੇ." (ਭੈਰ ਮਃ ੩)


ਦੇਖੋ, ਸੰਡ, ਸੰਡਾ ਅਤੇ ਸੰਢਣਾ.