Meanings of Punjabi words starting from ਸ

ਕ੍ਰਿ- ਸੰਧਿ ਮਿਲਾਉਣੀ. ਜੋੜਨਾ. ਗੱਠਣਾ. ਬਿਧ ਮਿਲਾਉਣੀ. "ਆਪੇ ਹੀ ਲੇਖਾ ਸੰਢੀਐ." (ਵਾਰ ਆਸਾ)


ਸੰਗ੍ਯਾ- ਸੰਤਪੁਣਾ. ਸਾਧੁਤਾ. "ਸੰਤ ਨ ਛਾਡੈ ਸੰਤਈ." (ਸ. ਕਬੀਰ)


ਵਿ- ਸੰਤ ਦੀ ਸਹਾਇਤਾ ਕਰਨ ਵਾਲਾ. "ਸਾਹਿਬ ਸੰਤਸਹਾਯ ਪਿਆਰੇ." (ਚੌਪਈ)


ਵਿ- ਸੰਤ ਨੂੰ ਸਹਾਰਾ ਦੇਣ ਵਾਲਾ. ਸੰਤ ਨੂੰ ਆਸਰਾ ਅਤੇ ਸਹਾਇਤਾ ਦੇਣ ਵਾਲਾ. "ਸੰਤਸਹਾਰ ਸਦਾ ਬਿਖਿਆਤਾ." (ਸਵੈਯੇ ਮਃ ੧. ਕੇ)


ਸੰਗ੍ਯਾ- ਗੁਰੁਸਿੱਖਾਂ ਦੀ ਸਭਾ. ਸਿੰਘ ਸਭਾ. "ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤਸਭਾ." (ਸ੍ਰੀ ਮਃ ੫) ੨. ਸ਼ਾਂਤਾਤਮਾ ਸਾਧੂਆਂ ਦੀ ਮਜਲਿਸ.


ਗੁਰੁ ਪ੍ਰਤਾਪ ਸੂਰਯ ਅਨੁਸਾਰ ਦਸ਼ਮੇਸ਼ ਜੀ ਨੇ ਚਮਕੌਰ ਦੇ ਮਕਾਮ ਖਾਲਸੇ ਨੂੰ ਗੁਰੁਤਾ ਦੇਣ ਸਮੇਂ ਸੰਤ ਸਿੰਘ ਨੂੰ ਤੁਰਰਾ ਅਤੇ ਕਲਗੀ ਪਹਿਨਾਈ, ਯਥਾ-#"ਪੰਚਹੁਁ ਮੇ ਕਲਗੀ ਕਿਁਹ ਦੀਨਸ,#ਸੋ ਨਿਰਨੈ ਸੁਨੀਐ ਮਨ ਲਾਇ,#ਸੰਤ ਸਿੰਘ ਖਤ੍ਰੀ ਸਿਖ ਸੁਭਮਤਿ,#ਥਾਪ੍ਯੋ ਪੰਚਹੁਁ ਮੇ ਵਡਿਆਇ,#ਤਿਸ ਕੋ ਗੁਰੁਤਾ ਅਰਪਨ ਕੀਨਸ,#ਪ੍ਰਿਥਮ ਖਾਲਸੇ ਮੇ ਤਿਨ ਪਾਇ,#ਸਸਤ੍ਰ ਬੰਧਾਇ ਬਠਾਇ ਅਟਾਰੀ,#ਗੁਰੂ ਫਤੇ ਬੋਲੇ ਹਰਖਾਇ,#ਕਿਤਕ ਕਹਿਤ ਸੰਗ ਸਿੰਘ ਬੰਗਸੀ,#ਬੰਗਸ ਦੇਸ ਵਿਖੈ ਤੇ ਆਇ,#ਤਿਸ ਕੋ ਕਰ੍ਯੋ ਸ੍‍ਥਾਪਨ ਤਿਸ ਛਿਨ,#ਗੁਰੁਤਾ ਦਈ ਜਿਗਾ ਪਹਿਰਾਇ,#ਸਤਿਗੁਰੁ ਕੇ ਸਿਖ ਦੋਨਹੁ ਗੁਰੁਮੁਖ,#ਤਿਨ ਮੇ ਕੋਊ ਥਪ੍ਯੋ ਬਨਾਇ,#ਤਿਸ ਪਰ ਬਾਦ ਨਹੀ ਕੁਛ ਬਰਨੋ,#ਦੋਨੋ ਕੇ ਲਿਹੁ ਚਰਨ ਮਨਾਇ."#(ਗੁਪ੍ਰਸੂ ਰੁੱਤ ੬. ਅਃ ੪੧)#ਭਾਈ ਸੰਤ ਸਿੰਘ ਮਾਝੇ ਦੇ ਪੱਟੀ ਨਗਰ ਦਾ ਵਸਨੀਕ ਅਰੋੜਾ ਸਿੱਖ ਸੀ. ਇਸ ਦੇ ਪੁਤ੍ਰ ਹਾੜਾ ਸਿੰਘ ਨੂੰ (ਜਿਸ ਦਾ ਨਾਉਂ ਬਹਾਦਰ ਸਿੰਘ ਭੀ ਹੈ) ਕਲਗੀਧਰ ਨੇ ਹੁਕਮਨਾਮਾ ਬਖਸ਼ਿਆ ਹੈ,¹ ਜੋ ਹੁਣ ਸ਼ਹਿਰ ਪਿਸ਼ਾਵਰ ਦੇ ਗੰਜ ਮਹੱਲੇ ਵਿੱਚ ਭਾਈਆਂ ਦੇ ਕੂਚੇ ਭਾਈ ਉੱਤਮ ਸਿੰਘ ਦੇ ਘਰ ਮਾਈ ਬੁਤਕੀ ਪਾਸ ਹੈ. ਇੱਥੇ ਦਸ਼ਮੇਸ਼ ਦਾ ਦਸਤਾਰਾ, ਜਾਂਮਾ ਅਤੇ ਜੋੜੇ ਦਾ ਇੱਕ ਪੈਰ ਭੀ ਹੈ.² ਸੰਤ ਸਿੰਘ ਜੀ ਦਾ ਪੁਤ੍ਰ ਪੱਟੀ ਛੱਡਕੇ ਪਿਸ਼ਾਵਰ ਜਾ ਰਿਹਾ ਸੀ. ਦੇਖੋ, ਸੰਗਤ ਸਿੰਘ ੧.।#੨. ਭਾਈ ਸੂਰਤ ਸਿੰਘ ਦਾ ਸੁਪੁਤ੍ਰ ਹਰਿਮੰਦਿਰ ਦਾ ਗ੍ਯਾਨੀ. ਇਹ ਵਡਾ ਵਿਦ੍ਵਾਨ ਹੋਇਆ ਹੈ. ਭਾਈ ਸੰਤੋਖ ਸਿੰਘ ਕਵਿਰਾਜ ਨੇ ਇਸ ਤੋਂ ਵਿਦ੍ਯਾ ਪੜ੍ਹੀ ਸੀ. ਦੇਖੋ, ਸੰਤੋਖ ਸਿੰਘ. ਗ੍ਯਾਨੀ ਸੰਤ ਸਿੰਘ ਦਾ ਦੇਹਾਂਤ ਸੰਮਤ ੧੮੮੯ ਵਿੱਚ ਹੋਇਆ ਹੈ. ਇਸ ਸੱਜਨ ਦਾ ਗ੍ਯਾਨੀ ਵੰਸ਼ ਅਮ੍ਰਿਤਸਰ ਵਿੱਚ ਸਨਮਾਨ ਯੋਗ ਹੈ।#੩. ਅਕਾਲੀ ਫੂਲਾ ਸਿੰਘ ਜੀ ਦਾ ਛੋਟਾ ਭਾਈ, ਜਿਸ ਦੀ ਔਲਾਦ ਹੁਣ ਤਰਨਤਾਰਨ ਵਿੱਚ ਵਿਸਵੇਦਾਰ ਅਤੇ ਆਲਾ ਨੰਬਰਦਾਰ ਹੈ. ਦੇਖੋ ਫੂਲਾ ਸਿੰਘ.