Meanings of Punjabi words starting from ਸ

ਵਿ- ਸ਼ਾਂਤ ਸੰਤ. ਸ਼ਾਂਤਾਤਮਾ ਵਿਦ੍ਵਾਨ. ਸ਼ਾਂਤ ਰੂਪ ਉੱਤਮ ਪੁਰਖ. "ਨਾਨਕ ਸੰਤ ਸੰਤ ਹਰਿ ਇਕੋ." (ਸ੍ਰੀ ਛੰਤ ਮਃ ੪)


ਵਿ- ਸ਼ਾਂਤਾਤਮਾ ਦਾ ਪੁਤ੍ਰ. ਸਾਧੁ ਦਾ ਚੇਲਾ. ਜਿਗ੍ਯਾਸੂ। ੨. ਸ਼ਾਂਤਾਤਮਾ (ਸਾਧੁ) ਦਾ ਤਨੁਤ੍ਰ (ਕਵਚ) ਸੰਤਰਕ੍ਸ਼੍‍ਕ. ੩. ਦੇਖੋ, ਤਨਾ ੨. ਅਤੇ ੬.


ਦੇਖੋ, ਕਾਲੀਆ.


ਸੁਲਤਾਨਪੁਰ ਪਾਸ ਬੇਈਂ ਨਦੀ ਦਾ ਉਹ ਘਾਟ, ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਇਸਨਾਨ ਕਰਿਆ ਕਰਦੇ ਸਨ. ਮੋਦੀਖਾਨਾ ਤ੍ਯਾਗਕੇ ਸੰਤਵੇਸ (ਉਦਾਸੀ- ਲਿਬਾਸ) ਇਸੇ ਥਾਂ ਧਾਰਨ ਕੀਤਾ ਹੈ. ਦੇਖੋ, ਸੁਲਤਾਨਪੁਰ.


ਸਾਧੁਲੋਕ.


ਸੰਤ ਜਨਾਂ ਨੇ. ਸਾਧੂ ਲੋਕਾਂ ਨੇ. "ਸੰਤਜਨੀ ਕੀਆ ਉਪਦੇਸ." (ਬਸੰ ਮਃ ੫) ੨. ਸੰਤ ਇਸਤ੍ਰੀ.


ਸੰ. ਕ੍ਰਿ. ਵਿ- ਨਿਰੰਤਰ. ਲਗਾਤਾਰ. ਇੱਕ ਰਸ. "ਸੰਤਤ ਹੀ ਸਤਸੰਗਤਿ ਸੰਗ ਸੁਰੰਗ ਰਤੇ." (ਸਵੈਯੇ ਮਃ ੪. ਕੇ)


ਸੰ. ਸੰਗ੍ਯਾ- ਸੰਤਾਨ. ਔਲਾਦ। ੨. ਗੋਤ੍ਰ. ਕੁਲ। ੩. ਵਿਸ੍ਤਾਰ. ਫੈਲਾਉ.


ਔਲਾਦ ਦਾ ਮਾਰਗ. ਭਗ. ਯੋਨਿ.


ਭਾਈ ਭਗਤੂਵੰਸ਼ੀ ਜੀਵਨ ਦਾ ਪੁਤ੍ਰ, ਜਿਸ ਦੀ ਔਲਾਦ ਜਿਲਾ ਫਿਰੋਜਪੁਰ ਵਿੱਚ ਚੱਕ ਭਾਈ ਕੇ ਪਿੰਡ ਰਹਿੰਦੀ ਹੈ. ਭਾਈ ਜੀਵਨ ਨੇ ਗੁਰੂ ਹਰਿਰਾਇ ਸਾਹਿਬ ਜੀ ਦੀ ਚਿਰ ਕਾਲ ਸੇਵਾ ਕੀਤੀ ਸੀ.


ਵਿ- ਸੰਤਾਂ ਨਾਲ ਦ੍ਵੇਸ (ਵੈਰ) ਕਰਨ ਵਾਲਾ. "ਸੰਤਦੋਖੀ ਕਾ ਥਾਉ ਕੋ ਨਾਹਿ." (ਸੁਖਮਨੀ)