Meanings of Punjabi words starting from ਸ

ਗੁਰਸਿੱਖਾਂ ਦੀ ਧਰਮਸਾਲਾ. "ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮਸਾਲੀਐ." (ਵਾਰ ਗੂਜ ੨. ਮਃ ੫)


ਸੰਤਜਨ ਦਾ ਸੰਖੇਪ. "ਜਹਿ ਸਾਧੁ ਸੰਤਨ ਹੋਵਹਿ ਇਕਤ੍ਰ." (ਧਨਾ ਮਃ ੫) "ਸੰਤਨਾ ਕੈ ਚਰਨਿ ਲਾਗ." (ਆਸਾ ਮਃ ੫. ਪੜਤਾਲ) ੨. ਸੰਤਾਂ ਨੂੰ. "ਹਰਿਸੰਤਨ ਕਰਿ ਨਮੋ ਨਮੋ." (ਗਉ ਅਃ ਮਃ ੫) ੩. ਸੰ. शन्तनु ਸ਼ੰਤਨੁ. ਸ਼ਰੀਰ ਦੇ ਸੁਖ ਦਾ ਸਾਧਨ. "ਊਠਿ ਸਿਧਾਰੇ ਛਤ੍ਰਪਤਿ ਸੰਤਨ ਕੈ ਖਿਆਲਿ." (ਬਿਲਾ ਮਃ ੫)


ਦੇਖੋ, ਸੰਤਨ.


ਦੇਖੋ, ਸਾਂਤਨੁ.


ਦੇਖੋ, ਸਾਂਤਨੁ. "ਭਯੋ ਤੌਨ ਕੇ ਬੰਧ ਮੇ ਸੰਤਨੇਯੰ। ਭਏ ਤਾਹਿ ਕੇ ਕਉਰਓ ਪਾਂਡਵੇਯੰ." (ਗ੍ਯਾਨ) ੨. ਦੇਖੋ, ਸਾਂਤਨੇਯ.


ਸੰ. संतप्त ਵਿ- ਬਹੁਤ ਤਪਿਆ ਹੋਇਆ। ੨. ਅਤਿ ਦੁਖੀ.


ਸੰਤਾਂ ਦਾ ਪਿਆਰ। ੨. ਸ਼ਾਂਤਿਪ੍ਰਿਯ. ਸ਼ਾਂਤਿ ਦਾ ਪਿਆਰਾ.


ਸੰਤ ਦੀ ਕ੍ਰਿਪਾ ਨਾਲ. ਸਾਧੁ ਦਯਾ ਸੇ. "ਸੰਤਪ੍ਰਸਾਦਿ ਹਰਿ ਕੀਰਤਨ ਗਾਉ." (ਗਉ ਮਃ ੫)


ਦੇਖੋ, ਬਹਲ.