Meanings of Punjabi words starting from ਸ

ਗੁਰੁਸਿੱਖਾਂ ਦਾ ਜੋੜ ਮੇਲ. ਸਿੱਖ ਸਭਾ. "ਸੰਤਮੰਡਲ ਮਹਿ ਨਿਰਮਲ ਕਥਾ." (ਭੈਰ ਮਃ ੫) ੨. ਸਾਧੁ ਸਮਾਜ.


ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਕੀਤਾ ਗੁਰੁਮੰਤ੍ਰ। ੨. ਸਾਧੁਸਿਖ੍ਯਾ.


ਦਖੋ, ਸੰਗਤਰਾ ਅਤੇ ਰੰਗਤਰਾ.


ਅੰ. Sentry. ਪਹਿਰਾ ਦੇਣ ਵਾਲਾ ਸਿਪਾਹੀ.


ਇੱਕ ਵਿਰਕ੍ਤ ਸਾਧੁ, ਵਿਦ੍ਯਾ ਪ੍ਰਚਾਰਕ ਸੰਤ ਮੰਡਲੀ ਦਾ ਮਹੰਤ ਸੀ. ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸੇ ਦੀ ਜਮਾਤ ਨੂੰ ਕਈ ਦਿਨ ਦੀ ਭੁੱਖੀ ਦੇਖਕੇ ਘਰੋਂ ਸੌਦੇ ਲਈ ਲਿਆਂਦੇ ਵੀਹ ਰੁਪਏ ਅਰਪੇ ਸਨ.¹ ਜਿਸ ਥਾਂ ਇਹ ਘਟਨਾ ਹੋਈ ਹੈ ਉਸ ਥਾਂ ਦਾ ਨਾਉਂ ਹੁਣ "ਖਰਾ ਸੌਦਾ" ਹੈ. ਦੇਖੋ, ਚੂਹੜ ਕਾਣਾ। ੨. ਸੰਤਾਂ ਦੀ ਚਰਣਰਜ. ਚਰਣਧੂੜ.


ਦੇਖੋ, ਸੀਤਲਾ.


ਕ੍ਰਿ- ਸੰਤਪਤ ਕਰਨਾ. ਤਪਾਉਣਾ. ਦੁਖੀ ਕਰਨਾ. "ਨਾ ਤਿਸੁ ਕਾਲ ਸੰਤਾਇ." (ਸ੍ਰੀ ਅਃ ਮਃ ੧) "ਦੂਤ ਨ ਸਕੈ ਸੰਤਾਈ." (ਗੂਜ ਅਃ ਮਃ ੧)


ਸੰ. सन्तान ਸੰਗ੍ਯਾ- ਔਲਾਦ. ਵੰਸ਼। ੨. ਕਲਪ ਬਿਹਛ. ਸੁਰਤਰੁ. "ਜਾਨਿਯੋ ਸੰਤਾਨ ਕੇ ਸਮਾਨ ਬਨੈ ਅਬਨ, ਦਾਨੀ ਮਨ ਕਾਮਨਾ, ਨ ਦਾਨੀ ਮੋਖ ਗ੍ਯਾਨ ਹੈ." (ਨਾਪ੍ਰ) ੩. ਵਿਸਤਾਰ. ਫੈਲਾਉ। ੪. ਇੰਤਜਾਮ. ਪ੍ਰਬੰਧ। ੫. ਨਿੱਤ ਵਹਿਣ ਵਾਲਾ ਜਲ ਦਾ ਪ੍ਰਵਾਹ.


ਵਿ- ਸੰਤਾਂ ਦੀ. "ਜਿਨਿ ਰਾਖੀ ਆਨ ਸੰਤਾਨੀ." (ਸਾਰ ਮਃ ੫) ੨. ਸੰਤਾਨ (ਔਲਾਦ) ਵਾਲਾ.