Meanings of Punjabi words starting from ਸ

ਸੰ. ਸੰਗ੍ਯਾ- ਜਲਨ. ਸੇਕ. ਤਾਉ। ੨. ਦੁੱਖ. ਕਲੇਸ਼। ੩. ਜ੍ਵਰ. ਬੁਖਾਰ. "ਸਭੇ ਦੁਖ ਸੰਤਾਪ ਜਾਂ ਤੁਧੋਂ ਭੁਲੀਐ." (ਵਾਰ ਰਾਮ ੨. ਮਃ ੫) ੪. ਪਸ਼ਚਾਤਾਪ. ਪਛਤਾਵਾ. "ਭਿਖਿਆ ਭੋਜਨ ਕਰੈ ਸੰਤਾਪ." (ਵਾਰ ਰਾਮ ੧. ਮਃ ੧)


ਸੰ. ਸੰਗ੍ਯਾ- ਦੁੱਖ ਦੇਣ ਦੀ ਕ੍ਰਿਯਾ. ਤਪਾਉਣਾ.


ਸੰ. सन्तापिन ਵਿ- ਸੰਤਾਪ (ਦੁੱਖ) ਦੇਣ ਵਾਲਾ. ਤਪਾਉਣ ਵਾਲਾ.


ਸੰ. शान्त ਸ਼ਾਂਤ. ਵਿ- ਮਨ ਇੰਦ੍ਰੀਆਂ ਨੂੰ ਜਿਸ ਨੇ ਟਿਕਾਇਆ ਹੈ ਸ਼ਾਂਤਾਤਮਾ. "ਸੰਤ ਕੈ ਊਪਰਿ ਦੇਇ ਪ੍ਰਭੁ ਹਾਥ." (ਗੌਂਡ ਮਃ ੫) ਦੇਖੋ, ਅੰ. Saint.#ਗੁਰਬਾਣੀ ਵਿੱਚ ਸੰਤ ਦਾ ਲੱਛਣ ਅਤੇ ਮਹਿਮਾ ਇਸ ਤਰਾਂ ਹੈ-#ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿਨਾਮਾਂ ਮਨਿ ਮੰਤ, ਧੰਨੁ ਸਿ ਸੇਈ ਨਾਨਕਾ, ਪੂਰਨੁ ਸੋਈ ਸੰਤੁ.#(ਮਃ ੫. ਵਾਰ ਗਉ ੨)#ਆਠ ਪਹਰ ਨਿਕਟਿ ਕਰਿ ਜਾਨੈ,#ਪ੍ਰਭ ਕਾ ਕੀਆ ਮੀਠਾ ਮਾਨੈ.#ਏਕੁ ਨਾਮੁ ਸੰਤਨ ਆਧਾਰੁ,#ਹੋਇ ਰਹੇ ਸਭ ਕੀ ਪਗਛਾਰੁ.#ਸੰਤ ਰਹਤ ਸੁਨਹੁ ਮੇਰੇ ਭਾਈ,#ਉਆ ਕੀ ਮਹਿਮਾ ਕਥਨੁ ਨ ਜਾਈ.#ਵਰਤਣਿ ਜਾਕੈ ਕੇਵਲ ਨਾਮ,#ਅਨਦ ਰੂਪ ਕੀਰਤਨੁ ਬਿਸਰਾਮ.#ਮਿਤ੍ਰ ਸਤ੍ਰੁ ਜਾਕੈ ਏਕ ਸਮਾਨੈ,#ਪ੍ਰਭ ਅਪੁਨੇ ਬਿਨ ਅਵਰੁ ਨ ਜਾਨੈ,#ਕੋਟਿ ਕੋਟਿ ਅਘ ਕਾਟਨਹਾਰਾ,#ਦੁਖ ਦੂਰਿ ਕਰਨ ਜੀਅ ਕੇ ਦਾਤਾਰਾ.#ਸੂਰਬੀਰ ਬਚਨ ਕੇ ਬਲੀ,#ਕਉਲਾ ਬਪੁਰੀ ਸੰਤੀ ਛਲੀ.#ਤਾਕਾ ਸੰਗੁ ਬਾਛਹਿ ਸੁਰਦੇਵ,#ਅਮੋਘ ਦਰਸੁ ਕਰੇ ਅਰਦਾਸਿ,#ਕਰਜੋੜਿ ਨਾਨਕੁ ਸਫਲ ਜਾਕੀ ਸੇਵ.#ਮੋਹਿ ਸੰਤਟਹਲ ਦੀਜੈ ਗੁਣਤਾਸਿ.#(ਆਸਾ ਮਃ ੫)#੨. ਸੰ. सन्त ਵਿਦ੍ਵਾਨ. ਪੰਡਿਤ। ੩. ਉੱਤਮ. ਸ਼੍ਰੇਸ੍ਠ. "ਅਮ੍ਰਿਤ ਦ੍ਰਿਸਟਿ ਪੇਖੈ ਹੁਇ ਸੰਤ." (ਸੁਖਮਨੀ) ੪. ਸੰਗ੍ਯਾ- ਗੁਰੂ ਨਾਨਕ ਦੇਵ ਦਾ ਸਿੱਖ. "ਸੰਤ ਸੰਗਿ ਹਰਿ ਮਨਿ ਵਸੈ." (ਗਉ ਮਃ ੫) ੫. ਸਨਤਕੁਮਾਰ ਦਾ ਸੰਖੇਪ ਭੀ ਸੰਤ ਸ਼ਬਦ ਆਇਆ ਹੈ. ਦੇਖੋ, ਪੁਰਾਰੀ.; ਦੇਖੋ, ਸੰਤ ਅਤੇ ਸੰਤੈ.