ਸੰਤੋਖ ਰੂਪ ਨਦੀ. "ਤੇ ਗੁਰੁ ਸੰਤੋਖ ਸਰਿ ਨਾਤੇ." (ਗਉ ਮਃ ੪) ੨. ਸੰਤੋਖ ਰੂਪ ਸਰ (ਤਾਲ) ਵਿੱਚ.
ਭਾਈ ਦੇਵਾ ਸਿੰਘ¹ ਜੀ ਬੂੜੀਆ (ਜਿਲਾ ਅੰਬਾਲਾ) ਨਿਵਾਸੀ ਸਤਸੰਗੀ ਪਰਖ ਸਨ ਇਹ ਸੰਤ ਕਰਮ ਸਿੰਘ ਨਿਰਮਲੇ ਦੀ ਸੰਗਤਿ ਕਰਕੇ ਵੇਦਾਂਤ ਅਤੇ ਗੁਰੁਬਾਣੀ ਦੇ ਗ੍ਯਾਤਾ ਹੋਏ. ਵਿਦ੍ਯਾ ਦੀ ਰੁਚੀ ਇਨ੍ਹਾਂ ਨੂੰ ਪ੍ਰੇਰਕੇ ਸ੍ਰੀ ਅਮ੍ਰਿਤਸਰ ਜੀ ਲੈ ਆਈ. ਉਸੇ ਥਾਂ ਇਨ੍ਹਾਂ ਦੇ ਘਰ ਭਾਈ ਸੰਤੋਖ ਸਿੰਘ ਜੀ ਦਾ ਜਨਮ ਸੰਮਤ ੧੮੪੫ ਵਿੱਚ ਹੋਇਆ.² ਇਨ੍ਹਾਂ ਨੇ ਅਮ੍ਰਿਤਸਰ ਜੀ ਦੇ ਪ੍ਰਸਿੱਧ ਗ੍ਯਾਨੀ ਸੰਤ ਸਿੰਘ ਜੀ ਤੋਂ ਕਾਵ੍ਯ ਵਿਦਯਾ ਪੜ੍ਹੀ.³ ਭਾਈ ਸੰਤੋਖ ਸਿੰਘ ਜੀ ਕਾਵ੍ਯ ਦੇ ਪੂਰਣ ਪੰਡਿਤ ਅਤੇ ਕਵਿਤਾ ਰਚਣ ਦੀ ਅਲੌਕਿਕ ਸ਼ਕਤਿ ਰਖਦੇ ਸਨ. ਆਪ ਨੇ ਬੂੜੀਏ ਵਿੱਚ ਰਹਿਕੇ ਅਮਰਕੋਸ਼ ਦਾ ਉਲਥਾ ਕੀਤਾ ਅਤੇ ਸੰਮਤ ੧੮੮੦ ਵਿੱਚ "ਗੁਰੁ ਨਾਨਕ ਪ੍ਰਕਾਸ਼" ਪੁਸਤਕ ਰਚਿਆ. ਇਸ ਤੋਂ ਪਿੱਛੋਂ ਇਹ ਮਹਾਰਾਜਾ ਕਰਮ ਸਿੰਘ ਜੀ ਪਾਸ ਪਟਿਆਲੇ ਜਾ ਨੌਕਰ ਹੋਏ. ਸੰਮਤ ੧੮੮੨ ਵਿੱਚ ਕੈਥਲਪਤਿ ਭਾਈ ਉਦਯ ਸਿੰਘ ਜੀ ਨੇ ਇਨ੍ਹਾਂ ਨੂੰ ਮਹਾਰਾਜਾ ਪਟਿਆਲਾ ਤੋਂ ਮੰਗਕੇ ਲੈ ਲਿਆ ਅਤੇ ਬਡੇ ਸਨਮਾਨ ਨਾਲ ਆਪਣੇ ਪਾਸ ਰੱਖਿਆ.#ਕੈਥਲ ਵਿੱਚ ਰਹਿਕੇ ਭਾਈ ਸਾਹਿਬ ਨੇ ਸੰਮਤ ੧੮੮੬ ਵਿੱਚ ਜਪੁਜੀ ਦਾ ਟੀਕਾ ਗਰਬਗੰਜਨੀ ਰਚਿਆ ਅਤੇ ਭਾਈ ਉਦਯ ਸਿੰਘ ਜੀ ਦੇ ਨੌਕਰ ਪੰਡਿਤਾਂ ਦੀ ਸਹਾਇਤਾ ਨਾਲ ਕਵੀ ਜੀ ਨੇ ਬਹੁਤ ਪੁਸਤਕ ਹਿੰਦੀ ਮਿਲੀ ਪੰਜਾਬੀ ਭਾਸਾ ਵਿਚ ਬਣਾਏ ਅਤੇ ਨੌ ਸਤਿਗੁਰਾਂ ਦੀ ਪਵਿਤ੍ਰ ਜੀਵਨਕਥਾ "ਗੁਰਪ੍ਰਤਾਪ ਸੂਰਯ" ਨਾਮਕ ਗ੍ਰੰਥ ਵਿੱਚ ਲਿਖੀ, ਜੋ ਸੰਮਤ ੧੯੦੦ ਦੇ ਅੰਤ ਵਿੱਚ ਸਮਾਪਤ ਹੋਇਆ. ਇਸੇ ਸਾਲ ਭਾਈ ਸੰਤੋਖ ਸਿੰਘ ਜੀ ਕੈਥਲ ਵਿੱਚ ਗੁਰੁਪੁਰਿ ਪਧਾਰੇ.#ਭਾਈ ਸਾਹਿਬ ਗ੍ਰੰਥਰਚਨਾ ਦਾ ਜਿਕਰ ਆਪਣੀ ਕਲਮ ਤੋਂ ਇਉਂ ਲਿਖਦੇ ਹਨ-#ਪੂਰਬ ਮੈ ਸ਼੍ਰੀ ਨਾਨਕ ਕਥਾ।#ਛੰਦਨ ਬਿਖੈ ਰਚੀ ਮਤਿ ਯਥਾ।#ਰਹ੍ਯੋ ਚਾਹਤੋ ਗੁਰੁਨ ਵ੍ਰਿਤਾਂਤ।#ਨਹਿ ਪਾਯੋ ਤਿਸ ਤੇ ਪਸ਼ਚਾਤ।#ਕਰਮ ਕਾਲ ਤੇ ਕੈਥਲ ਆਏ।#ਥਿਤ ਹਨਐ ਜਪੁਜੀ ਅਰਥ ਬਨਾਏ।#ਬਾਲਮੀਕਿ ਕ੍ਰਿਤ ਕਥਾ ਸੁਨੀ ਜਬ।#ਛੰਦਨ ਬਿਖੈ ਰਚੀ ਹਮ ਸਭ ਤਬ।#ਪੁਨ ਵਿਦਾਂਤ ਕੋ ਗ੍ਰੰਥ ਮਹਾਨਾ।#ਉਪਨਿਸਦਨ ਕੋ ਜਹਿ ਵਖ੍ਯਾਨਾ।#ਆਤਮ ਕੋ ਪੁਰਾਣ ਜਿਸ ਨਾਮ।#ਸਕਲ ਬਨਾਯੋ ਸੋ ਅਭਿਰਾਮ।#ਚਾਹਤ ਭਯੇ ਆਪ ਗੁਰੁ ਜਬਹੂੰ।#ਭਾਸੰਚਯ ਦਸ ਗੁਰੁ ਯਸ ਤਬ ਹੂੰ#ਹੇਰ ਉਮੰਗ ਮੋਹਿ ਮਨ ਆਈ।#ਕਰਨ ਲਗ੍ਯੋ ਇਹ ਗ੍ਰੰਥ ਸੁਹਾਈ।#ਪੂਰਵਾਰਧ ਉਤ੍ਰਾਰਧ ਦੋਇ।#ਕਥਾ ਬਨੀ ਗੁਰੁ ਨਾਨਕ ਸੋਇ।#ਵਰਣ ਦ੍ਵਾਦਸ ਰਾਸਿ ਅਗਾਰੀ।#ਨਵਮ ਗੁਰੂ ਲਗ ਕਥਾ ਸੁਧਾਰੀ।#ਖਟ ਰਿਤੁ ਯੁਕਤ ਬਨੇ ਯੁਗ ਅਯਨ।#ਸ਼੍ਰੀ ਗੁਬਿੰਦ ਸਿੰਘ ਗਾਥਾ ਅਯਨ।#ਭਏ ਪ੍ਰਕਰਣ ਸਰਬ ਕੇ ਬਾਈ।#ਨੌ ਰਸ ਤੇ ਪੂਰਨ ਸੁਖਦਾਈ।#ਸ਼੍ਰੀ ਗੁਰੁ ਕੀ ਗਾਥਾ ਸੁਭ ਗੰਗਾ।#ਛੰਦ ਉਮੰਦ ਉਤੰਗ ਤਰੰਗਾ।#ਰਾਮਕੁਁਵਰ ਗਿਰਿਵਰ ਤੇ ਨਿਕਸੀ।#ਸਿੱਖਨ ਵਿਖੈ ਜਗਤ ਮੇ ਵਿਗਸੀ।#ਸੂਨ ਸੂਨ ਗ੍ਰਹਿ ਆਤਮਾ ਸੰਮਤ⁴ ਆਦਿ ਪਛਾਨ,#ਮਧੂ ਮਾਸ⁵ ਸਤ੍ਰੁਨ ਕਰ ਭਾ ਉਤਪਾਤ ਮਹਾਨ,#ਪਰੀ ਲੂਟ ਕਪਿਥਲ⁶ ਵਿਖੈ ਮਿਲੇ ਚੋਰ ਵਟਪਾਰ,#ਆਪ ਆਪ ਕੋ ਭਜਚਲੇ ਤਜ ਪੁਰ ਸਭ ਇਕ ਬਾਰ,#ਸਾਵਨ ਮਹਿ ਇਸ ਗ੍ਰੰਥ ਕੀ ਭਈ ਸਮਾਪਤਿ ਆਏ,#ਵਿਘਨ ਵ੍ਰਿੰਦ ਤੇ ਬਚਰਹੇ ਸ਼੍ਰੀ ਕਰਤਾਰ ਸਹਾਇ. (ਗੁਪ੍ਰਸੂ)#ਕਵਿਰਾਜ ਜੀ ਦੇ ਬਣਾਏ ਹੋਏ ਪ੍ਰਸਿੱਧ ਪੁਸਤਕ ਇਹ ਹਨ-#(੧) ਅਮਰਕੋਸ਼. (੨) ਗੁਰੁ ਨਾਨਕ ਪ੍ਰਕਾਸ਼ ਸੰਮਤ ੧੮੮੦. (੩) ਜਪੁਜੀ ਸਾਹਿਬ ਦਾ "ਗਰਬ ਗੰਜਨੀ ਟੀਕਾ" ਜੋ ਸੰਮਤ ੧੮੮੬ ਵਿੱਚ ਸਮਾਪਤ ਕੀਤਾ. (੪) ਆਤਮ ਪੁਰਾਣ ਦਾ ਉਲਥਾ. (੫) ਵਾਲਮੀਕਿ ਰਾਮਾਯਣ ਦਾ ਉਲਥਾ ੧੮੯੧. (੬) ਗੁਰੁ- ਪ੍ਰਤਾਪ ਸੂਰਯ (ਸੂਰਜ ਪ੍ਰਕਾਸ਼) ਸੰਮਤ ੧੯੦੦.#ਭਾਈ ਸਾਹਿਬ ਨੂੰ ਗੁਰੁਮਤ ਵਿੱਚ ਪੂਰੀ ਸ਼੍ਰੱਧਾ ਅਤੇ ਪ੍ਰੇਮ ਸੀ, ਪਰ ਪੰਡਿਤਾਂ ਦੀ ਸੰਗਤਿ ਅਤੇ ਪ੍ਰੇਰਣਾ ਦ੍ਵਾਰਾ ਕਿ ਜੇ ਆਪ ਗੁਰੂਆਂ ਦੀ ਕਥਾ ਨੂੰ ਪੁਰਾਣਰੀਤੀ ਅਨੁਸਾਰ ਅਵਤਾਰਾਂ ਜੇਹੀ ਲਿਖੋਗੇ ਅਤੇ ਸ਼ਾਸਤ੍ਰਾਂ ਤੋਂ ਵਿਰੁੱਧ ਆਪ ਦੇ ਪੁਸਤਕ ਨਹੀਂ ਹੋਣਗੇ, ਤਾਂ ਉਨ੍ਹਾਂ ਦਾ ਬਹੁਤ ਪ੍ਰਚਾਰ ਹੋਊ ਅਤੇ ਸਭ ਆਪ ਦੀ ਰਚਨਾ ਨੂੰ ਆਦਰ ਨਾਲ ਪੜ੍ਹਨਗੇ, ਕਈ ਥਾਈਂ ਟੱਪਲਾ ਖਾ ਗਏ ਹਨ. ੨. ਦਸ਼ਮੇਸ਼ ਜੀ ਦਾ ਅਨੰਨ ਭਗਤ ਇੱਕ ਸਿੰਘ, ਜਿਸ ਨੂੰ ਜੋਤੀ ਜੋਤਿ ਸਮਾਉਣ ਸਮੇਂ ਅਬਿਚਲਨਗਰ ਜਥੇਦਾਰ ਥਾਪਕੇ ਦੇਗ ਚਲਾਉਣ ਦੀ ਆਗ੍ਯਾ ਕੀਤੀ, ਯਥਾ-#"ਇਕ ਸੰਤੋਖ ਸਿੰਘ ਯੁਤ ਰਹਿਤ।#ਤਿਸ ਸੰਗ ਬੋਲੇ ਕਰੁਣਾ ਸਹਿਤ।#ਇਸ ਥਲ ਰਹੋ ਦੇਗ ਬਰਤਾਵਹੁ।#ਸ਼੍ਰੱਧਾ ਯੁਤ ਸੋ ਸਿੰਘ ਟਿਕਾਵਹੁ।"#(ਗੁਪ੍ਰਸੂ)
nan
ਕ੍ਰਿ- ਸੰਤੁਸ੍ਟ (ਪ੍ਰਸੰਨ) ਕਰਨਾ। ੨. ਖ਼ਾ. ਪੁਸ੍ਤਕ ਨੂੰ ਰੁਮਾਲਾਂ ਵਿੱਚ ਲਪੇਟਕੇ ਰੱਖਣਾ. ਖ਼ਾਸ ਕਰਕੇ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਈ ਵਰਤੀਦਾ ਹੈ.
ਦੇਖੋ. ਅਖਾੜਾ, ਪ੍ਰੀਤਮ ਦਾਸ ਅਤੇ ਬ੍ਰਹਮ ਬੂਟਾ.
ਜਿਲਾ ਅੰਬਾਲਾ ਦੀ ਰਿਆਸਤ ਕਲਸੀਆ ਦੇ ਸ਼ਹਿਰ ਛਛਰੌਲੀ ਤੋਂ ਪੂਰਵ ਦਿਸ਼ਾ ਡੇਢ ਮੀਲ ਡਾਰਪੁਰ ਵਾਲੀ ਸੜਕ ਪਾਸ ਸਰਕਾਰੀ ਬੀੜ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਪਹਿਲਾਂ ਇੱਥੇ ਕੋਈ ਅਸਥਾਨ ਨਹੀਂ ਸੀ. ਸਨ ੧੯੨੦ ਦੇ ਨਵੰਬਰ ਮਹੀਨੇ ਦੀ ੧. ਤਾਰੀਖ ਨੂੰ ਸੰਤ ਖਾਲਸਾ ਹਰਨਾਮ ਸਿੰਘ ਜੀ ਮਸਤੂਆਣੇ ਵਾਲਿਆਂ ਦੇ ਰਾਹੀਂ ਇਹ ਅਸਥਾਨ ਪ੍ਰਗਟ ਹੋਇਆ ਹੈ. ਇਹ ਗੁਰੁਦ੍ਵਾਰਾ ਰੇਲਵੇ ਸਟੇਸ਼ਨ ਜਗਾਧਰੀ ਤੋਂ ਈਸ਼ਾਨ ਕੋਣ ਅੱਠ ਮੀਲ ਹੈ. ਪੱਕੀ ਸੜਕ ਜਾਂਦੀ ਹੈ. ਪੋਹ ਸੁਦੀ ੭. ਨੂੰ ਮੇਲਾ ਹੁੰਦਾ ਹੈ.
nan
nan
ਸੰਤੋਖ ਦਾ ਮੰਦਿਰ. ਸੰਤੋਖ ਦਾ ਨਿਵਾਸ। ੨. ਸੰਤੋਖਰੂਪ ਮਠ "ਭਿਖਿਆ ਨਾਮੁ ਸੰਤੋਖਮੜੀ." (ਵਾਰ ਮਾਰੂ ੧. ਮਃ ੩)
nan
ਸੰ. सन्तोषिन ਵਿ- ਸੰਤੋਖ ਵਾਲਾ. ਸਾਬਰ. ਲੋਭ ਦਾ ਤਿਆਗੀ.