Meanings of Punjabi words starting from ਸ

ਸੰਤੋਸੀਆਂ ਨੇ. "ਸੇਵ ਕੀਤੀ ਸੰਤੋਖੀ." (ਵਾਰ ਆਸਾ)


ਦੇਖੋ, ਸੰਤੋਖ.


ਸੰ संस्था- ਸੰਸ੍‍ਥਾ. ਸੰਗ੍ਯਾ- ਚੰਗੀ ਤਰਾਂ ਠਹਿਰਨ ਦਾ ਭਾਵ. ਟਿਕਾਉ. ਇਸਥਿਤੀ। ੨. ਮਨ ਇੰਦ੍ਰੀਆਂ ਨੂੰ ਟਿਕਾਕੇ ਵਿਦ੍ਯਾ ਗ੍ਰਹਿਣ ਕਰਨ ਦੀ ਕ੍ਰਿਯਾ। ੩. ਮਰਨਾ.


ਸੰ सन्द ਸੰਗ੍ਯਾ- ਜੋ ਚੰਗੀ ਤਰਾਂ ਖੰਡਨ ਕਰੇ. ਔਜਾਰ. ਹਥਿਆਰ.


ਦੇਖੋ, ਸਿਁਦਉਰਾ ਅਤੇ ਸੰਧਉਰਾ.


ਅ਼. [صندل] ਸੁੰਦਲ. ਸੰਗ੍ਯਾ- ਚੰਦਨ. ਸੁਗੰਧਦ.


ਵਿ- ਸੰਦਲ ਰੰਗਾ. "ਸੁਭੇ ਸੰਦਲੀ ਬਾਜਿ ਰਾਜੀ." (ਪਾਰਸਾਵ) ੨. ਸੰਦਲ ਦਾ. ਚੰਦਨ ਦਾ। ੩. ਸੰਗ੍ਯਾ- ਲੰਮੇ ਪੈਰਾਂ ਵਾਲੀ ਟਿਕਟਿਕੀ, ਜੋ ਮਕਾਨਾਂ ਵਿੱਚ ਰੰਗ ਰੋਗਨ ਕਰਨ ਲਈ ਵਰਤੀਦੀ ਹੈ। ੪. ਦੇਖੋ, ਫੂਲ ਵੰਸ਼.