Meanings of Punjabi words starting from ਸ

ਵ੍ਯ- ਦਾ. ਦੀ. ਕਾ. ਕੀ. "ਬਿਰਦ ਸੁਆਮੀ ਸੰਦਾ." (ਬਿਹਾ ਛੰਤ ਮਃ ੫) "ਕਰਮਾ ਸੰਦੜਾ ਖੇਤ." (ਮਾਝ ਬਾਰਹਮਾਹਾ) "ਮੰਦਰ ਮਿਟੀ ਸੰਦੜੇ." (ਸੂਹੀ ਮਃ ੧. ਕੁਚਜੀ) "ਕੁੰਨੈ ਹੇਠਿ ਜਲਾਈਐ ਬਾਲਣ ਸੰਦੈ ਥਾਇ." (ਸ. ਫਰੀਦ) ੨. ਸੰ. सान्द्र ਸਾਂਦ੍ਰ ਸ਼ਬਦ ਦੀ ਥਾਂ ਭੀ ਸੰਦੜਾ ਪਦ ਆਇਆ ਹੈ. ਸਾਂਦ੍ਰ ਦਾ ਅਰਥ ਹੈ ਸੰਘਣਾ ਅਤੇ ਜੰਗਲ. "ਖਾਵਣ ਸੰਦੜੈ ਸੂਲ." (ਵਾਰ ਗਉ ੨. ਮਃ ੫) ਔਝੜ ਵਿੱਚ ਕੰਡੇ ਖਾਂਦੇ ਹਨ। ੩. ਦੇਖੋ, ਵਾਊਸੰਦੇ.


ਸੰ. सन्दिग्ध ਵਿ- ਸੰਦੇਹ (ਸ਼ੱਕ) ਹੋਵੇ ਜਿਸ ਵਿੱਚ. ਮਸ਼ਕੂਕ.


ਸੰਦਾ ਦਾ ਇਸਤ੍ਰੀ ਲਿੰਗ. ਦੀ. ਕੀ. "ਮਾਣਸ ਸੰਦੀ ਆਸ." (ਮਾਝ ਬਾਰਹਮਾਹਾ) ੨. सन्दी. ਸੰਗ੍ਯਾ- ਮੰਜਾ. ਖਾਟ.


ਸੰ. ਸੰਗ੍ਯਾ- ਸੰ- ਦੀਪਨ. ਪ੍ਰਜ੍ਵਲਿਤ ਕਰਨਾ. ਮਚਾਉਣਾ. ਰੌਸ਼ਨ ਕਰਨਾ। ੨. ਇੱਕ ਵਿਦ੍ਵਾਨ ਬ੍ਰਾਹਮਣ, ਜੋ ਸਾਂਦੀਪਨਿ ਦਾ ਪਿਤਾ ਸੀ. ਦੇਖੋ, ਸਾਂਦੀਪਨਿ ਅਤੇ ਸੰਦੀਪਨਿ.


ਸੰ. सान्दीपनि ਅਵੰਤਿ ਨਗਰ ਨਿਵਾਸੀ ਸੰਦੀਪਨ ਦਾ ਪੁਤ੍ਰ ਇੱਕ ਵਿਦ੍ਵਾਨ ਰਿਖੀ, ਜੋ ਕਾਸ਼ੀ ਵਿੱਚ ਰਹਿੰਦਾ ਸੀ, ਜਿਸ ਨੇ ਬਲਰਾਮ ਅਤੇ ਕ੍ਰਿਸਨ ਜੀ ਨੂੰ ਸ਼ਸਤ੍ਰ- ਸ਼ਾਸਤ੍ਰ ਵਿਦ੍ਯਾ ਸਿਖਾਈ ਸੀ. "ਗੁਰੁ ਪਾਸ ਸੰਦੀਪਨਿ ਕੇ ਤਬ ਹੀ ਇਨ ਥੋਰਨ ਮੇ ਭਲੇ ਜਾਇ ਖਲੇ." (ਕ੍ਰਿਸਨਾਵ) ਇਸ ਨੂੰ ਗੁਰੁ ਦੱਛਣਾ ਦੇਣ ਦੇ ਬਦਲੇ ਕ੍ਰਿਸਨ ਜੀ ਨੇ ਪੰਚਜਨ ਨੂੰ ਮਾਰਿਆ ਸੀ. ਦੇਖੋ, ਪਾਂਚਜਨ੍ਯ.


ਯੂ. ਪੀ. ਵਿੱਚ ਹਰਦੋਈ ਜਿਲੇ ਦੀ ਤਸੀਲ ਦਾ ਪ੍ਰਧਾਨ ਨਗਰ. ਦੇਖੋ, ਸੂਰਦਾਸ ੨.