Meanings of Punjabi words starting from ਉ

ਸੰ. उन्नत- ਉੱਨਤ. ਵਿ- ਵ੍ਰਿੱਧਿ ਵਾਲਾ. ਉਮਡਿਆ ਹੋਇਆ.


ਉਮਡਕੇ. "ਉਨਵਿ ਘਨ ਛਾਏ ਬਰਸ ਸੁਭਾਏ." (ਤੁਖਾ ਬਾਰਾਮਾਹਾ ਮਃ ੧)


ਦੇਖੋ, ਉਣਵੰਜਾ.


ਸਰਵ- ਵਿਭਕ੍‌ਤਿ ਸਹਿਤ ਉਸ ਦਾ ਬਹੁ ਵਚਨ. ਉਨ੍ਹਾਂ. "ਉਨਾ ਭਿ ਆਵਹਿ ਓਹੀ ਸਾਦੁ." (ਵਾਰ ਆਸਾ)


ਦੇਖੋ, ਉਣਾਨਵੇ.


ਅ਼ [عُّناب] ਉ਼ਨਾਬ. ਸੰਗ੍ਯਾ- ਸਰਦ ਪਹਾੜਾਂ ਵਿੱਚ ਪੈਦਾ ਹੋਣ ਵਾਲਾ ਇੱਕ ਕਿਸਮ ਦਾ ਬੇਰ, ਜੋ ਸਿਆਹੀ ਦੀ ਝਲਕ ਨਾਲ ਭੂਰਾ ਹੁੰਦਾ ਹੈ. ਇਸ ਨੂੰ ਯੂਨਾਨੀ ਹਕੀਮ ਅਨੇਕ ਨੁਸਖ਼ਿਆਂ ਵਿੱਚ ਵਰਤਦੇ ਹਨ. ਇਸਦੀ ਤਾਸੀਰ ਸਰਦ ਤਰ ਅਤੇ ਦ੍ਰਾਵਕ (ਕਬਜ਼ ਕੁਸ਼ਾ) ਹੈ.#ਉਨਾਬ ਗਲੇ ਦੇ ਸੁਰ ਨੂੰ ਸਾਫ ਕਰਦਾ ਹੈ. ਲਹੂ ਦੇ ਵਿਕਾਰ ਮਿਟਾਉਂਦਾ ਹੈ. ਖਾਂਸੀ ਦੂਰ ਕਰਦਾ ਹੈ. ਕਮਰਪੀੜ ਜਿਗਰ ਦੇ ਰੋਗ ਅਤੇ ਪਿਆਸ ਬੁਝਾਉਣ ਲਈ ਬਹੁਤ ਗੁਣਕਾਰੀ ਹੈ। ੨. ਵਿ- ਉਨਾਬ. ਲੰਮੇ ਨੱਕ ਵਾਲਾ.


ਵਿ- ਉੱਨਾਬ ਦੇ ਰੰਗ ਦਾ। ੨. ਸੰਗ੍ਯਾ-. ਉੱਨਾਬ ਜੇਹਾ ਰੰਗ.


ਕ੍ਰਿ. ਵਿ- ਉਨ੍ਹਾਂ ਨੇ ਉਨ੍ਹਾਂ ਨੂੰ. "ਉਨਿ ਚਾਨਣ ਓਹ ਸੋਖਿਆ." (ਆਸਾ ਮਃ ੧)


ओम् नमः - ਓਅੰ. ਨਮਃ ਰੱਛਕ (ਰਕ੍ਸ਼੍‍ਕ) ਪਰਮਾਤਮਾ ਨੂੰ ਨਮਸਕਾਰ ਹੈ. "ਉਨਿਮੋ ਭਗਵੰਤਗੁਸਾਈ." (ਰਾਮ ਮਃ ੫)