Meanings of Punjabi words starting from ਪ

ਸੰਗ੍ਯਾ- ਪਟ (ਵਸਤ੍ਰ) ਰੱਖਣ ਵਾਲੀ ਦਾਸੀ. ਕਪੜਾ ਪਹਿਰਾਉਣ ਵਾਲੀ। ੨. ਪਿੰਡ ਦਾ ਪੱਤੀਵਾਰ ਹਿਸਾਬ ਰੱਖਣ ਵਾਲਾ ਕਰਮਚਾਰੀ. "ਮੋਕਉ ਨੀਤਿ ਡਸੈ ਪਟਵਾਰੀ" (ਸੂਹੀ ਕਬੀਰ) ਇੱਥੇ ਪਟਵਾਰੀ ਤੋਂ ਭਾਵ ਚਿਤ੍ਰਗੁਪਤ ਹੈ.


ਸੰਗ੍ਯਾ- ਪਟ (ਤਖ਼ਤਾ). ਕਾਠ ਦਾ ਚੌਰਸ ਪਾਵੇਦਾਰ ਤਖ਼ਤਾ, ਜਿਸ ਪੁਰ ਸਨਾਨ ਕਰੀਦਾ ਅਤੇ ਵਸਤ੍ਰ ਧੋਈਦੇ ਹਨ.


ਸੰਗ੍ਯਾ- ਛੋਟਾ ਪਟੜਾ। ੨. ਪਟੜੇ ਜੇਹੀ ਸਾਫ ਸੜਕ, ਜੋ ਨਦੀ ਦੇ ਕਿਨਾਰੇ ਅਥਵਾ ਸ਼ਹਰ ਦੀ ਸੜਕ ਦੇ ਕਿਨਾਰੇ ਹੁੰਦੀ ਹੈ। ੩. ਤਖ਼ਤੀ. ਲਿਖਣ ਦੀ ਪੱਟੀ। ੪. ਪੱਟ (ਉਰੁ) ਦਾ ਉੱਪਰਲਾ ਭਾਗ. "ਪਟੜੀ ਪਰ ਖਗ ਠਾਨ." (ਗੁਵਿ ੬) ਖੱਗ (ਖੜਗ) ਪੱਟ ਦੇ ਉੱਪਰ ਰੱਖਿਆ.


ਸੰਗ੍ਯਾ- ਪਟਹ. ਕਿਰਚ ਦੇ ਆਕਾਰ ਦੀ ਪਤਲੀ ਅਤੇ ਸਿੱਧੀ ਤਲਵਾਰ. "ਪਟਾ ਭ੍ਰਮਾਯੰ ਜਿਮ ਜਮ ਧਾਯੰ." (ਰਾਮਾਵ) "ਪਟਾ ਸੇ ਪਟੰਬਰ." (ਚਰਿਤ੍ਰ ੧੭੯) ੨. ਕਾਕਪਕ੍ਸ਼੍‍. ਕਾਉਂ ਦੇ ਖੰਭ ਜੇਹੇ ਬਣਾਏ ਹੋਏ ਸਿਰ ਦੇ ਕੇਸ਼। ੩. ਪੱਟਾ. ਸਨਦ. ਅਧਿਕਾਰਪਤ੍ਰ. "ਜਮ ਕੇ ਪਟੈ ਲਿਖਾਇਆ." (ਸੋਰ ਕਬੀਰ) ੪. ਕੁੱਤੇ ਆਦਿ ਦੇ ਗਲ ਪਹਿਰਾਈ ਕੁੰਡਲਾਕਾਰ ਪੱਟੀ।੫ ਠੇਕਾ.


ਸੰ. ਪੱਟ. ਸੰਗ੍ਯਾ- ਤਖਤੀ. ਪੱਟੀ। ੨. ਸਨਦ. ਅਧਿਕਾਰਪਤ੍ਰ। ੩. ਪਟਕਾ. ਕਮਰ ਆਦਿ ਅੰਗਾਂ ਪੁਰ ਬੰਨ੍ਹਣ ਦਾ ਵਸਤ੍ਰ। ੪. ਦੇਖੋ, ਪਟਹ.