Meanings of Punjabi words starting from ਫ

ਫੇਰੂ ਦਾ ਸਿੰਘ. "ਗੁਰੁਜਗਤ ਫਿਰਣਸੀਹ ਅੰਗਰਉ." (ਸਵੈਯੇ ਮਃ ੨. ਕੇ) ਬਾਬਾ ਫੇਰੂ ਜੀ ਦੇ ਸਿੰਘ ਰੂਪ ਸੁਪੁਤ੍ਰ ਗੁਰੂ ਅੰਗਦਦੇਵ ਜੀ.


ਕ੍ਰਿ- ਵਿਚਰਨਾ. ਫੇਰਾ ਪਾਉਣਾ. "ਹਉ ਫਿਰਉ ਦਿਵਾਨੀ ਆਵਲ ਬਾਵਲ." (ਦੇਵ ਮਃ ੪) ੨. ਮੁੜਨਾ. ਹਟਣਾ। ੩. ਚੌਰਾਸੀ ਦੇ ਚਕ੍ਰ ਵਿੱਚ ਭ੍ਰਮਣਾ। ੪. ਸੰਗ੍ਯਾ- ਖਹਰਾ ਗੋਤ ਦਾ ਜੱਟ, ਜੋ ਸ਼੍ਰੀ ਗੁਰੂ ਨਾਨਕਦੇਵ ਦਾ ਸਿੱਖ ਹੋਕੇ ਆਤਮਗ੍ਯਾਨੀ ਅਤੇ ਵਡਾ ਪਰਉਪਕਾਰੀ ਹੋਇਆ। ੫. ਸੂਦ ਜਾਤਿ ਦਾ ਗੁਰੂ ਅਰਜਨਦੇਵ ਦਾ ਸਿੱਖ। ੬. ਬਹਲ ਗੋਤ ਦਾ ਗੁਰੂ ਅਰਜਨਦੇਵ ਦਾ ਸਿੱਖ.


ਸੰਗ੍ਯਾ- ਫਿਰਨ ਦੀ ਕ੍ਰਿਯਾ. ਭ੍ਰਮਣ. "ਉਸ ਨੇ ਬਹੁਤ ਫਿਰਤ ਕੀਤੀ." (ਲੋਕੋ) ੨. ਕ੍ਰਿ. ਵਿ- ਫਿਰਦਾ. ਭ੍ਰਮਣ ਕਰਦਾ. "ਫਿਰਤ ਫਿਰਤ ਪ੍ਰਭੁ ਆਇਆ." (ਸੁਖਮਨੀ)


ਫਿਰਦਾ ਹੈ. "ਫਿਰਤਉ ਗਰਬ ਗੁਬਾਰਿ ਮਰਣੁ ਨਹ ਜਾਨਈ." (ਫੁਨਹੇ ਮਃ ੫)