Meanings of Punjabi words starting from ਬ

ਸੰਗ੍ਯਾ- ਵਤ੍‌ਸ. ਬੱਚਾ. ਘੋੜੇ ਦਾ ਬੱਚਾ.


ਦੇਖੋ, ਬਛਰਾ.


ਜਿਲਾ ਹਿਸਾਰ, ਥਾਣਾ ਬੁਢਲਾਡਾ ਵਿੱਚ ਇੱਕ ਪਿੰਡ ਹੈ, ਜੋ ਰੇਲਵੇ ਸਟੇਸ਼ਨ ਬੁਢਲਾਡਾ ਤੋਂ ਚਾਰ ਮੀਲ ਉੱਤਰ ਪੂਰਵ ਹੈ. ਇਸ ਪਿੰਡ ਦੀ ਵਸੋਂ ਅੰਦਰ ਸ਼੍ਰੀਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ ਕਈ ਦਿਨ ਇੱਥੇ ਨਿਵਾਸ ਕੀਤਾ, ਛੋਟਾ ਜਿਹਾ ਮੰਦਿਰ ਪੁਰਾਣਾ ਬਣਿਆ ਹੋਇਆ ਹੈ, ਪਾਸ ਇੱਕ ਕਮਰਾ ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਪ੍ਰਕਾਸ਼ ਲਈ ਹੈ. ਗੁਰਦ੍ਵਾਰੇ ਨਾਲ ੬੦ ਘੁਮਾਉ ਜ਼ਮੀਨ ਭਾਈ ਸਾਹਿਬ ਅਰਨੌਲੀ ਵੱਲੋਂ ਹੈ. ਪੁਜਾਰੀ ਸਿੰਘ ਹੈ. ਇੱਥੇ ਭਾਈ ਥੰਮਨਸਿੰਘ ਦੀ ਸਮਾਧ ਭੀ ਬਹੁਤ ਸੁੰਦਰ ਹੈ. ਦੇਖੋ, ਥੰਮਨਸਿੰਘ.


ਦੇਖੋ, ਬਜੁਰਗਵਾਲ.


ਫ਼ਾ. [بزہکار] ਬਜ਼ਹਕਾਰ. ਵਿ- ਬਜ਼ਹ (ਗੁਨਾਹ- ਅਪਰਾਧ) ਕਰਨ ਵਾਲਾ। ੨. ਸਿੰਧੀ- ਬਜਗਰ. ਦਬਗਰ। ੩. ਢੋਲ ਆਦਿ ਸਾਜ ਮੜ੍ਹਨ ਵਾਲਾ.