ਸੰ. ਭਵਾਰ੍ਣਦ. ਸੰਗ੍ਯਾ- ਸੰਸਾਰ ਅਰ੍ਣਵ (ਸਮੁੰਦਰ) ਸੰਸਾਰਸਾਗਰ.
ਸੰਗ੍ਯਾ- ਭੁਲੇਖਾ. ਧੋਖਾ. "ਲੋਗਨ ਸੈਰ ਭਵਾਰੋ ਦਿਯੋ," (ਚਰਿਤ੍ਰ ੨੬੭) ੨. ਗੇੜਾ. ਚਕ੍ਰ. ਘੁਮਾਉ. "ਕੋਟਿ ਜਨਮ ਕੇ ਰਹੇ ਭਵਾਰੇ." (ਆਸਾ ਮਃ ੫)
nan
ਸੰਗ੍ਯਾ- ਘੁਮੇਰੀ. ਭੁਆਟਣੀ. ਚਕਰੀ. ਘੁੰਮਣਵਾਲੀ. "ਭਗਤੀ ਬਿਨ ਭੂਲਿ ਭਵਾਰਿ ਪਰੇ." (ਨਾਪ੍ਰ)#"ਦੀਈ ਭਵਾਰੀ ਪੁਰਖਿਬਿਧਾਤੈ." (ਆਸਾ ਮਃ ੫) ੨. ਪਰਿਕ੍ਰਮਾ. ਪ੍ਰਦਕ੍ਸ਼ਿਣਾ. "ਲੇਇ ਭਵਾਰਿ ਫਿਰੇ ਵਰ ਚਾਰ." (ਨਾਪ੍ਰ)
ਧੋਖਾ. ਭੁਲੇਖਾ. ਦੇਖੋ, ਭਵਾਰਾ ੧. "ਨ੍ਹਾਵਨ ਕੋ ਸੁ ਭਵਾਰੋ ਦਯੋ." (ਚਰਿਤ੍ਰ ੧੯੫)
ਸੰਗ੍ਯਾ- ਭੁਆਟਣੀ. ਘੁਮੇਰੀ. ਦੇਖੋ, ਭਵਾਰੀ. "ਆਪਿ ਭਵਾਲੀ ਦਿਤੀਅਨੁ." (ਆਸਾ ਅਃ ਮਃ ੩) ੨. ਨ੍ਰਿਤ੍ਯ ਸਮੇਂ ਦੀ ਫੇਰੀ "ਤਾਲ ਮਿਲਾਵਹਿ ਲੇਤ ਭਵਾਲੀ." (ਨਾਪ੍ਰ)
ਦੇਖੋ, ਭਵਾਉਣਾ.
nan
ਭੌਹਾਂ. ਭ੍ਰਿਕੁਟੀਆਂ.
ਭਵ (ਸੰਸਾਰ) ਅੰਦਰ। ੨. ਸੰ. ਸੰਗ੍ਯਾ- ਦੂਜਾ ਜਨਮ. ਜਨਮਾਂਤਰ.
ਸੰ. ਭਵਾਮਬੁਧਿ ਸੰਗ੍ਯਾ- ਭਵ- ਅੰਬੁ- ਧਿ. ਸੰਸਾਰਸਮੁੰਦਰ.
ਭ੍ਰਮਣ ਕਰਕੇ. "ਚਾਰੇ ਕੁੰਡਾ ਭਵਿ ਥਕੇ. ਮਨਮੁਖਿ ਬੂਝ ਨ ਪਾਇ." (ਸ੍ਰੀ ਮਃ ੩) "ਭੇਖਧਾਰੀ ਤੀਰਥੀ ਭਵਿ ਥਕੇ." (ਮਃ ੩. ਵਾਰ ਸੋਰ)