Meanings of Punjabi words starting from ਮ

ਮਰਾ. ਸੰਗ੍ਯਾ- ਸਾਫ ਕੀਤਾ ਅਤੇ ਵੱਟਿਆ ਹੋਇਆ ਰੇਸ਼ਮ. ਸੰ. ਮਹਾਰ੍‍ਘਤੂਲ. "ਤੁਮ ਮਖਤੂਲ ਸੁਪੇਦ ਸਪੀਅਲ, ਹਮ ਬਪੁਰੇ ਜ਼ਸ ਕੀਰਾ." (ਆਸਾ ਰਵਿਦਾਸ) ਦੇਖੋ, ਸਪੀਅਲ.


ਅ਼. [مخدۇم] ਵਿ- ਜੋ ਖ਼ਾਦਿਮ (ਸੇਵਕ) ਰਖਦਾ ਹੋਵੇ। ੨. ਜਿਸ ਦੀ ਖ਼ਿਦਮਤ ਕੀਤੀ ਜਾਵੇ, ਸ੍ਵਾਮੀ। ੩. ਕੁਰੈਸ਼ੀ ਸੈਯਦਾਂ ਦੀ ਇੱਕ ਉਪਾਧਿ (ਪਦਵੀ).


ਜਿਲਾ ਮੁਲਤਾਨ, ਤਸੀਲ ਥਾਣਾ ਕਬੀਰਵਾਲਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਹੈ. ਇਸ ਪਿੰਡ ਤੋਂ ਪੌਣ ਮੀਲ ਦੱਖਣ ਪੂਰਵ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜਿਸ ਸਮੇ ਏਥੇ ਪਧਾਰੇ ਹਨ, ਤਦ ਪਿੰਡ ਦਾ ਨਾਮ "ਤੁਲੰਭਾ" ਅਥਵਾ "ਡਲੰਬਾ" ਸੀ. ਸੱਜਣ ਠਗ ਇਸੇ ਥਾਂ ਦਾ ਵਸਨੀਕ ਸੀ. ਦੇਖੋ, ਸੱਜਣ ਠਗ.#ਸ਼੍ਰੀ ਗੁਰੂ ਹਰਿਰਾਇ ਸਾਹਿਬ ਦਾ ਸਿੱਖ "ਭਾਈ ਜੋਧ" ਕਰਨੀ ਵਾਲਾ ਸਿੱਖ ਇਸੇ ਪਿੰਡ ਵਿੱਚ ਹੋਇਆ ਹੈ. ਉਸ ਨੇ ਸ਼੍ਰੀ ਗੁਰੂ ਸਾਹਿਬ ਦੀ ਆਗ੍ਯਾ ਨਾਲ ਇਲਾਕੇ ਵਿੱਚ ਬਹੁਤ ਧਰਮਪ੍ਰਚਾਰ ਕੀਤਾ. ਭਾਈ ਜੋਧ ਦੀ ਔਲਾਦ ਹੁਣ ਕਈ ਪਿੰਡਾਂ ਵਿੱਚ ਆਬਾਦ ਹੈ. ਅਤੇ ਉਸ ਨੇ ਸੰਮਤ ੧੯੭੦ ਵਿੱਚ ਸੁੰਦਰ ਗੁਰਦ੍ਵਾਰਾ ਬਣਵਾਇਆ ਹੈ. ਗੁਰਦ੍ਵਾਰੇ ਨਾਲ ਵੀਹ ਵਿੱਘੇ ਜ਼ਮੀਨ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ.


ਸੰ. ਮ੍ਰਿਕ੍ਸ਼੍‍ਣ ਅਤੇ ਮੰਥਜ. ਫ਼ਾ. [مسکہ] ਮਸਕਹ. ਵਿ- ਸੰਗ੍ਯਾ- ਮਥਨ (ਰਿੜਕਨ) ਤੋਂ ਪੈਦਾ ਹੋਇਆ ਪਦਾਰਥ. ਨਵਨੀਤ. ਨੈਨੂ. ਮਾਖਨ.


ਜਿਲਾ ਜੇਹਲਮ ਦੇ ਟਾਂਡਾ ਪਿੰਡ ਦਾ ਵਸਨੀਕ ਇਹ ਲੁਬਾਣਾ ਵਪਾਰੀ ਸਿੱਖ ਸੀ. ਅੱਠਵੇਂ ਸਤਿਗੁਰੂ ਦੇ ਜੋਤੀਜੋਤਿ ਸਮਾਉਣ ਪਿੱਛੋਂ ਬਕਾਲੇ ਵਿੱਚ ਅਨੇਕ ਦੰਭੀ ਆਪਣੇ ਆਪ ਨੂੰ ਗੁਰੂ ਸਿੱਧ ਕਰਨ ਲਈ ਗੱਦੀਆਂ ਲਾ ਬੈਠੇ ਸਨ. ਇਸ ਨੇ ਵਾਸਤਵ ਗੁਰੂ ਦੇ ਗੁਣ ਵੇਖਕੇ ਚੇਤ ਸੰਮਤ ੧੭੨੨ ਵਿੱਚ ਸੰਗਤਿ ਨੂੰ ਦੱਸਿਆ ਕਿ ਸਤਿਗੁਰੂ ਤੇਗਬਹਾਦੁਰ ਸ਼੍ਰੀ ਗੁਰੂ ਨਾਨਕ ਦੇਵ ਦੇ ਸਿੰਘਾਸਨ ਦੇ ਵਾਰਿਸ ਹਨ, ਜਿਨ੍ਹਾਂ ਨੂੰ ਗੁਰੂ ਹਰਿਕ੍ਰਿਸਨ ਜੀ ਨੇ "ਬਾਬਾ ਬਕਾਲਾ" ਆਖਿਆ ਹੈ.


ਭਾਈ ਮੱਖਨਸਿੰਘ ਜੀ ਹਰਿਮੰਦਿਰ ਦੇ ਪ੍ਰਸਿੱਧ ਗ੍ਰੰਥੀ ਹੋਏ ਹਨ. ਇਨ੍ਹਾਂ ਦੇ ਹੀ ਯਤਨ ਨਾਲ ਸਰ ਹੈਨਰੀ ਲਾਰੈਂਸ (Sir H. Lawrence) ਰੈਜ਼ੀਡੰਟ ਲਹੌਰ ਨੇ ਅਮ੍ਰਿਤਸਰ ਦਰਬਾਰਸਾਹਿਬ ਅਤੇ ਹੋਰ ਗੁਰਦ੍ਵਾਰਿਆਂ ਦੇ ਅਦਬ ਰੱਖਣ ਦਾ ਹੁਕਮ, ੨੪ ਮਾਰਚ ਸਨ ੧੮੪੭ ਨੂੰ ਜਾਰੀ ਕੀਤਾ ਸੀ.¹ ਭਾਈ ਮੱਖਨਸਿੰਘ ਜੀ ਦਾ ਦੇਹਾਂਤ ਸਨ ੧੮੬੩ ਵਿੱਚ ਹੋਇਆ.


ਯੂ. ਪੀ. ਵਿੱਚ ਕਾਨਪੁਰ ਦੇ ਇਲਾਕੇ ਇੱਕ ਨਗਰ.


ਦੇਖੋ, ਮਖਣੀ.