ਸ੍ਵਦੇਹ. ਆਪਣਾ ਸ਼ਰੀਰ. "ਜੇ ਜੇ ਸਹਿ ਜਾਤਨ ਸੰਦੇਹ." (ਵਿਚਿਤ੍ਰ) ਜੋ ਜੋ ਆਪਣੇ ਸ਼ਰੀਰ ਤੇ ਤਾੜਨਾ ਸਹਾਰਦੇ ਹਨ। ੨. ਸੰ. ਸੰਗ੍ਯਾ- (ਸੰ- ਦਿਹ੍) ਸੰਸਾ. ਸ਼ੱਕ। ੩. ਇੱਕ ਅਰਥਾਲੰਕਾਰ. ਕਿਸੇ ਪਦਾਰਥ ਨੂੰ ਦੇਖਕੇ ਉਸ ਦੀ ਅਸਲੀਅਤ ਨਾ ਜਾਣੀ ਜਾਵੇ, ਕਿੰਤੂ ਸ਼ੱਕ ਬਣਿਆ ਰਹੇ. ਇਹ "ਸੰਦੇਹ" ਅਲੰਕਾਰ ਹੈ. ਇਸ ਵਿੱਚ ਇੱਕ ਕਿਧੌਂ ਕੈਧੌਂ ਅਥਵਾ ਜਾਂ ਆਦਿਕ ਪਦਾਂ ਦਾ ਪ੍ਰਯੋਗ ਹੋਇਆ ਕਰਦਾ ਹੈ.#ਉਦਾਹਰਣ-#ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ?#ਕਿ ਇਹੁ ਮਨੁ ਅਵਰਨ ਸਦਾ ਅਵਿਨਾਸੀ?#ਕਿ ਇਹੁ ਮਨੁ ਚੰਚਲੁ ਕਿ ਇਹੁ ਮਨੁ ਬੈਰਾਗੀ?#ਇਸੁ ਮਨ ਕਉ ਮਮਤਾ ਕਿਥਹੁ ਲਾਗੀ?#(ਮਲਾ ਮਃ ੩)#ਕਿਧੌਂ ਦੇਵਕੰਨ੍ਯਾ ਕਿਧੌਂ ਵਾਸਵੀ ਹੈ,#ਕਿਧੌਂ ਜੱਛਨੀ ਕਿੰਨਰੀ ਨਾਗਨੀ ਹੈ,#ਕਿਧੌਂ ਗੰਧ੍ਰਵੀ ਦੈਤਜਾ ਦੇਵਤਾ ਸੀ,#ਕਿਧੌਂ ਸੂਰਜਾ ਸੁੱਧ ਸੋਧੀ ਸੁਧਾ ਸੀ,#ਕਿਧੌਂ ਚਿਤ੍ਰ ਕੀ ਪੁਤ੍ਰਿਕਾ ਸੀ ਬਨੀ ਹੈ,#ਕਿਧੌਂ ਸੰਖਿਨੀ ਚਿਤ੍ਰਿਨੀ ਪਦਮਿਨੀ ਹੈ,#ਕਿਧੌਂ ਰਾਗ ਪੂਰੇ ਭਰੀ ਰਾਗਮਾਲਾ,#ਬਰੀ ਰਾਮ ਤੈਸੇ ਸਿਯਾ ਆਜ ਬਾਲਾ.#(ਰਾਮਾਵ)
nan
nan
nan
nan
nan
ਦੇਖੋ, ਸੰਦੇਹ। ੨. ਸਦਸ਼. ਸੁਨੇਹਾ. "ਪਰ ਪਾਯਨ ਅਸ ਦਿਯੋ ਸੰਦੇਹਾ." (ਚਰਿਤ੍ਰ ੩੫੬)
ਦੇਖੋ, ਸੰਦਾ.
ਸੰ. सन्दोह ਸੰਗ੍ਯਾ- ਸੰ- ਦੁਹ. ਚੰਗੀ ਤਰਾਂ ਚੋਣ ਦੀ ਕ੍ਰਿਯਾ। ੨. ਸਾਰਾ ਚੋਇਆ ਹੋਇਆ ਦੁੱਧ। ੩. ਵਿ- ਸਭ. ਸੰਪੂਰਣ. ਤਮਾਮ. "ਬੰਦੋਂ ਸੰਤ ਸੰਦੋਹ ਪਦ." (ਨਾਪ੍ਰ)
ਦੇਖੋ, ਸੰਧਉਰਾ.
ਸੰ. ਸੰਗ੍ਯਾ- ਨੱਠਣ (ਦੌੜਨ) ਦੀ ਕ੍ਰਿਯਾ। ੨. ਖਾਸ ਕਰਕੇ ਜੰਗ ਤੋਂ ਭੱਜਣਾ.