Meanings of Punjabi words starting from ਸ

ਦੇਖੋ, ਸੰਧਾਨ ਅਤੇ ਸੰਧਾਨੀ. "ਛੁਰੀ ਸੰਧਿਆਨੀ." (ਪ੍ਰਭਾ ਬੇਣੀ) ਛੁਰੀ ਸਿੰਨ੍ਹੀ ਹੋਈ ਹੈ.


ਸੰ. ਸੰਧ੍ਯਾ ਵੰਦਨ. ਸੰਗ੍ਯਾ- ਸੰਧ੍ਯਾ (ਦੋ ਵੇਲਿਆਂ ਦੇ ਮਿਲਣ) ਸਮੇਂ ਦੇਵਤਾਦਿ ਨੂੰ ਨਮਸਕਾਰ ਕਰਮ. "ਪੜਿ ਪੁਸਤਕ ਸੰਧਿਆਬਾਦੰ." (ਵਾਰ ਆਸਾ)


ਦੇਖੋ, ਯੁਗ.


ਦੇਖੋ, ਸੰਧਕ। ੨. ਸੰ. सन्धिक ਸੰਨ੍ਹਾਂ (ਜੋੜਾਂ) ਵਿੱਚ ਹੋਣ ਵਾਲਾ ਦਰਦ. ਗਠੀਏ ਦਾ ਇੱਕ ਭੇਦ.


ਦੇਖੋ, ਸੰਧਿ.


ਇੱਕ ਜੱਟ ਗੋਤ੍ਰ. ਭਾਈ ਬਾਲਾ ਜੀ ਇਸੇ ਜਾਤਿ ਵਿੱਚੋਂ ਸਨ.


ਸੰ. सिन्दुर ਦੇਖੋ, ਸਿੰਦੂਰ.