Meanings of Punjabi words starting from ਸ

ਸੰਗ੍ਯਾ- ਇਸ਼ਾਰਾ. ਸੈਨ. ਸੰਕੇਤ। ੨. ਸੰ. सन्नत ਵਿ- ਸੰ (ਚੰਗੀ ਤਰਾਂ) ਨਤ (ਝੁਕਿਆ ਹੋਇਆ). ਨੰਮ੍ਰ.


ਸੰ. सन्नद्घ ਵਿ- ਸੰ (ਚੰਗੀ ਤਰਾਂ) ਨੱਧ (ਬੰਨ੍ਹਿਆ ਹੋਇਆ). ੨. ਜਿਸ ਨੇ ਸ਼ਸਤ੍ਰ ਵਸਤ੍ਰ ਕਵਚ ਆਦਿ ਆਪਣੇ ਸ਼ਰੀਰ ਤੇ ਚੰਗੀ ਤਰਾਂ ਬੰਨ੍ਹੇ ਹਨ.


ਸੰ. सन्नादृ ਸੰਗ੍ਯਾ- ਦੇਖੋ, ਸੰਨਹਨ. ਕਵਚ. ਸੰਜੋਆ. ਵਰਮ. "ਗੁਰਮਤਿ ਸੀਲ ਸੰਨਾਹਾ ਹੇ." (ਮਾਰੂ ਸੋਲਹੇ ਮਃ ੩) "ਰਾਮ ਕਵਚ ਦਾਸ ਕਾ ਸੰਨਾਹੁ." (ਗੌਂਡ ਮਃ ੫) ਰਾਮਮੰਤ੍ਰ ਕਰਤਾਰ ਦੇ ਸੇਵਕਾਂ ਦਾ ਸੰਜੋਆ ਹੈ.


ਸੰਗ੍ਯਾ- ਬਰਛੀ. (ਸਨਾਮਾ) ੨. ਜੋ ਸ਼ਸਤ੍ਰ ਸੰਨਾਹ ਨੂੰ ਵਿੰਨ੍ਹ ਦੇਣ, ਉਹ ਸਾਰੇ ਸੰਨਾਹਰਿਪੁ ਹੋ ਸਕਦੇ ਹਨ.


ਦੇਖੋ, ਸੰਨਾਹ.


ਸੰਗ੍ਯਾ- ਸੰਧਿ. ਪਾੜ. ਨਕਬ. "ਮਾਣਕ ਮੋਤੀ ਨਾਮ ਪ੍ਰਭੁ ਉਨਿ ਲਗੈ ਨਾਹੀ ਸੰਨਿ." (ਮਾਝ ਬਾਰਹਮਾਹਾ) ੨. ਸੰਨਿਪਾਤ ਦਾ ਸੰਖੇਪ. ਦੇਖੋ, ਸੰਨਿਪਾਤ.


ਸੰ. ਸੰਨ੍ਯਾਸ. ਸੰਗ੍ਯਾ- ਤ੍ਯਾਗ। ੨. ਸੰਨ੍ਯਾਸ ਆਸ਼੍ਰਮ. ਹਿੰਦੂਮਤ ਅਨੁਸਾਰ ਚੌਥਾ ਆਸ਼੍ਰਮ. "ਬੈਰਾਗ ਕਹੁਁ ਸੰਨਿਆਸ" (ਅਕਾਲ) ੩. ਸੰਨਯਾਸੀ ਦੀ ਥਾਂ ਭੀ ਸੰਨਿਆਸ ਸ਼ਬਦ ਵਰਤਿਆ ਹੈ. "ਜੋਗੀ ਜੰਗਮ ਅਰੁ ਸੰਨਿਆਸ." (ਬਸੰ ਮਃ ੯)


ਸੰ. संन्यासिन् ਸੰਨ੍ਯਾਸੀ. ਵਿ- ਤਿਆਗੀ। ੨. ਸੰਨ੍ਯਾਸ ਆਸ਼੍ਰਮ ਧਾਰਨ ਵਾਲਾ.¹ "ਸੰਨਿਆਸੀ ਹੋਇਕੈ ਤੀਰਥਿ ਭ੍ਰਮਿਓ" (ਮਾਰੂ ਮਃ ੫) ਦੇਖੋ, ਦਸ ਨਾਮ ਸੰਨ੍ਯਾਸੀ.; ਦੇਖੋ, ਸੰਨਿਆਸ ਅਤੇ ਸੰਨਿਆਸੀ.


ਸੰ. सन्निकर्ष ਸੰਨਿਕਰ੍ਸ. ਸੰਗ੍ਯਾ- ਸੰ- ਨਿ- ਕ੍ਰਿਸ. ਨੇੜੇ ਖਿੱਚਣ ਦਾ ਭਾਵ। ੨. ਸਮੀਪਤਾ. ਪਾਸ ਹੋਣਾ। ੩. ਵਿਸਿਆਂ ਨਾਲ ਇੰਦ੍ਰੀਆਂ ਦਾ ਸੰਬੰਧ.