Meanings of Punjabi words starting from ਸ

ਸੰ. ਸੰਪਦਾ. ਸੰਗ੍ਯਾ- ਵਿਭੂਤਿ. ਧਨ ਆਦਿ ਸਾਮਗ੍ਰੀ. "ਸੰਪਉ ਕਿਸੈ ਨ ਨਾਲਿ." (ਵਾਰ ਸ੍ਰੀ ਮਃ ੩) "ਕਰਿ ਆਚਾਰ ਬਹੁ ਸੰਪਉ ਸੰਚੈ." (ਪ੍ਰਭਾ ਮਃ ੩)


ਸੰ. सम्पुट ਸੰਪੁਟ. ਸੰਗ੍ਯਾ- ਪੁਟ (ਢਕਣ) ਦੀ ਕ੍ਰਿਯਾ। ੨. ਡੱਬਾ। ੩. ਸੰਦੂਕ। ੪. ਪੜਦਾ. ਆਵਰਣ. ਭਾਵ- ਮਿਚ ਜਾਣ ਦਾ ਭਾਵ. "ਕਕਾ ਕਿਰਣਿ ਕਮਲ ਮਹਿ ਪਾਵਾ। ਸਸਿ ਬਿਗਾਸ ਸੰਪਟ ਨਹੀ ਆਵਾ." (ਗਉ ਬਾਵਨ ਕਬੀਰ) ਜਦ ਰਿਦੇ ਕਮਲ ਵਿੱਚ ਕਿਰਣਿ (ਸੂਰਜਆਤਮਗ੍ਯਾਨ) ਦਾ ਪ੍ਰਕਾਸ਼ ਹੋਇਆ ਤਦ ਸਸਿ (ਚੰਦ੍ਰਮਾ- ਮਾਇਆ ਦੇ ਚਮਤਕਾਰ) ਨਾਲ ਰਿਦਾ ਕਮਲ ਮਿਚਦਾ ਨਹੀਂ। ੫. ਮੰਤ੍ਰ ਦੇ ਆਦਿ ਅਤੇ ਅੰਤ ਕਿਸੇ ਪਦ ਦੇ ਜੋੜਨ ਦੀ ਕ੍ਰਿਯਾ. ਸੰਪੁਟ ਪਾਠ. ਜੈਸੇ- ਓਅੰ ਵਾਹਗੁਰੂ ਓਅੰ। ੬. ਦੋ ਬਰਤਨਾਂ ਵਿੱਚ ਰੱਖਕੇ ਦਵਾ ਨੂੰ ਆਂਚ ਦੇਣ ਦੀ ਕ੍ਰਿਯਾ.


ਸੰ. संपद सम्पत्ति् ਸੰਗ੍ਯਾ- (ਸੰ- ਪਦ੍‌) ਬਹੁਤ ਪਦਵੀ. ਬਡਾ ਐਸ਼੍ਵਰਯ. "ਸੰਪਤ ਹਰਖ ਨ ਆਪਤ ਦੂਖਾ." (ਗਉ ਮਃ ੫) "ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ." (ਤਿਲੰ ਮਃ ੯) ੨. ਕਿਰ. ਵਿ- साम्प्रत ਸਾਂਪ੍ਰਤ ਦੀ ਥਾਂ ਭੀ ਸੰਪਤਾ ਸ਼ਬਦ ਆਇਆ ਹੈ, ਜਿਸ ਦਾ ਅਰਥ ਹੈ- ਯੋਗ੍ਯ ਰੀਤਿ ਨਾਲ. ਠੀਕ ਤੌਰ ਪੁਰ. ਹੁਣ ਇਸ ਵੇਲੇ. "ਪਤ੍ਰ ਭੁਰਜੇਣ ਝੜੀਅੰ, ਨਹ ਜੜੀਅੰ ਪੇਡ ਸੰਪਤਾ." (ਗਾਥਾ)


ਸੰ. ਸੰਗ੍ਯਾ- ਅਰਥਸ਼ਾਸਤ੍ਰ. ਉਹ ਸ਼ਾਸਤ੍ਰ, ਜਿਸ ਤੋਂ ਇਹ ਜਾਣਿਆ ਜਾਵੇ ਕਿ ਧਨ ਸੰਪਦਾ ਦੀ ਵ੍ਰਿੱਧੀ ਕਿਸ ਤਰਾਂ ਹੁੰਦੀ ਹੈ.


ਦੇਖੋ, ਸੰਪਤ.