Meanings of Punjabi words starting from ਸ

ਸੰ. संपर्क ਸੰਗ੍ਯਾ- (ਸੰ- ਪ੍ਰਿਚ੍‌). ਸੰਯੋਗ. ਸੰਬੰਧ. ਮੇਲ.


ਸੰ. संप्रज्ञात ਵਿ- ਚੰਗੀ ਤਰਾਂ ਜਾਣਿਆ ਹੋਇਆ। ੨. ਸੰਗ੍ਯਾ- ਯੋਗਮਤ ਅਨੁਸਾਰ ਉਹ ਸਮਾਧਿ ਜਿਸ ਵਿੱਚ ਪਦਾਰਥ ਅਤੇ ਵਿਸਿਆਂ ਦਾ ਗ੍ਯਾਨ ਬਣਿਆ ਰਹਿੰਦਾ ਹੈ.


ਸੰ. ਸੰਗ੍ਯਾ- ਪਤਨ. ਡਿਗਣਾ। ੨. ਉਡਣਾ। ੩. ਕੁਦਾੜੀ. ਛਾਲ। ੪. ਝਪਟ. ਝੁੱਟੀ.


ਸੰ सम्पाति ਸੰਗ੍ਯਾ- ਸੂਰਜ ਦੇ ਰਥਵਾਹੀ ਅਰੁਣ ਦਾ ਪੁਤ੍ਰ, ਜੋ ਜਟਾਯੁ ਦਾ ਵਡਾ ਭਾਈ ਸੀ. ਇਸ ਦੀ ਸ਼ਕਲ ਗਿਰਝ ਜੇਹੀ ਲਿਖੀ ਹੈ. ਦੇਖੋ, ਜਟਾਯੁ। ੨. ਸੰ. सम्पातिन ਵਿ- ਡਿਗਣ ਵਾਲਾ। ੩. ਉਡਣ ਵਾਲਾ.


ਸੰ. सम्पादक ਵਿ- ਪੈਦਾ ਕਰਨ ਵਾਲਾ। ੨. ਕੰਮ ਚਲਾਉਣ ਵਾਲਾ. ਕਾਰਕੁਨ। ੩. ਤਿਆਰ ਕਰਨ ਵਾਲਾ। ੪. ਪੁਸਤਕ ਅਥਵਾ ਅਖਬਾਰ ਦੇ ਮਜਮੂਨਾਂ ਨੂੰ ਕ੍ਰਮ ਅਨੁਸਾਰ ਜੋੜਨ ਵਾਲਾ. Editor.