Meanings of Punjabi words starting from ਸ

ਸੰ. ਸੰਗ੍ਯਾ- ਪੈਦਾ ਕਰਨਾ। ੨. ਤਿਆਰ ਕਰਨਾ। ੩. ਕੰਮ ਚਲਾਉਣਾ.


ਵਿ- ਸੌਂਪੀ. ਸਪੁਰਦ ਕੀਤੀ. ਸਮਰ੍‍ਪਣ ਕੀਤੀ. "ਬੰਧਪ ਸਖੇ ਪਾਛੇ ਤਿਨਹੂ ਕਉ ਸੰਪਾਨੀ." (ਗਉ ਅਃ ਮਃ ੫)


ਦੇਖੋ, ਸੰਪਟ. "ਮਨ ਸੰਪੁਟ ਜਿਤੁ ਸਤਸਰਿ ਨਾਵਣੁ." (ਸੂਹੀ ਮਃ ੧) ਮਨ ਠਾਕੁਰ ਦੇ ਰੱਖਣ ਦਾ ਡੱਬਾ (ਸਿੰਘਾਸਨ) ਹੈ। ੨. ਵੈਦ੍ਯਕ ਅਨਸਾਰ ਦੇ ਬਰਤਨਾਂ ਵਿੱਚ ਰੱਖਕੇ ਦਵਾ ਨੂੰ ਅੱਗ ਵਿੱਚ ਤਪਾਉਣ ਦੀ ਕ੍ਰਿਯਾ।


ਦੇਖੋ, ਸੰਪਟ ੫. "ਸੰਪੁਟ ਸੁ ਪਾਠ ਪਢਤੇ ਪ੍ਰਬੀਨ." (ਗੁਪ੍ਰਸੂ).


ਸੰ. सम्पूर्ण ਵਿ- ਸਾਰਾ. ਤਮਾਮ. ਸਭ। ੨. ਸੁਪੂਰਣ. ਚੰਗੀ ਤਰਾਂ ਭਰਿਆ ਹੋਇਆ।