Meanings of Punjabi words starting from ਕ

ਕਥਾ ਗਾਈ (ਗਾਇਨ ਕੀਤੀ). ੨. ਕਥਾ ਦੇ ਗਾਇਨ ਕਰਨ ਵਾਲਾ. "ਹਮ ਹਰਿਕਥਾ ਕਥਾਗੀ." (ਧਨਾ ਮਃ ੪) ਕਰਤਾਰ ਦੀ ਮਹਿਮਾ ਨੂੰ ਗਾਇਨ ਕਰਨ ਵਾਲੇ ਹਾਂ.


ਸੰ. ਸੰਗ੍ਯਾ- ਕਥਾ ਦਾ ਸਾਰਾਂਸ਼। ੨. ਕਥਾ. ਕਹਾਣੀ. ਕਿੱਸਾ.


ਕ੍ਰਿ. ਵਿ- ਕਥਨ ਕਰਕੇ. ਆਖਕੇ. "ਕਥਿ ਕਥਿ ਕਥੀ ਕੋਟੀ ਕੋਟਿ ਕੋਟਿ" (ਜਪੁ) ਕੋਟੀ (ਕ੍ਰੋੜਹਾ ਵਕਤਿਆਂ ਨੇ) ਕੋਟਿ (ਕ੍ਰੋੜ) ਕੋਟਿ (ਦਲੀਲਾਂ) ਨਾਲ ਕਹਿ ਕਹਿਕੇ ਕਥਨ ਕੀਤੀ ਹੈ. ਭਾਵ- ਅਨੇਕ ਪ੍ਰਕਾਰ ਅਤੇ ਅਨੰਤ ਵਾਰ ਆਖੀ ਹੈ. "ਸਚਾ ਸਬਦੁ ਕਥਿ." (ਸ੍ਰੀ ਮਃ ੫) ੨. ਦੇਖੋ, ਕੱਥ ੪.


ਸੰ. ਵਿ- ਕਹਿਆ ਹੋਇਆ. ਬਿਆਨ ਕੀਤਾ.


ਸੰ. ਕਥਯਿਤਾ. ਵਿ- ਕਹਿਣ ਵਾਲਾ. ਵਕਤਾ.


ਕਥਨ (ਬਿਆਨ) ਕੀਤੀ. "ਕਥਨਾ ਕਥੀ ਨ ਆਵੈ ਤੋਟਿ." (ਜਪੁ)