Meanings of Punjabi words starting from ਖ

ਵਿ- ਖਾਦਕ. ਖਾਣ ਵਾਲਾ। ੨. ਗੜੱਪੂ. ਕਿਸੇ ਦਾ ਧਨ ਮਾਲ ਖਾਜਾਣ ਵਾਲਾ। ੩. ਰਿਸ਼ਵਤਖ਼ੋਰ.


ਖਾਂਦਾ ਹੈ. "ਭੋਗੀ ਹੋਵੈ ਖਾਇ." (ਸੂਹੀ ਮਃ ੧) ੨. ਸਹਾਰਦਾ ਹੈ. "ਮੁਹੇ ਮੁਹਿ ਪਾਣਾ ਖਾਇ." (ਵਾਰ ਆਸਾ) ੩. ਕ੍ਰਿ. ਵਿ- ਖਵਾਇ. ਖੁਲਾਕੇ. "ਮਾਤਾ ਪ੍ਰੀਤਿ ਕਰੇ ਪੁਤੁ ਖਾਇ." (ਗਉ ਮਃ ੪) ੪. ਖਾਕੇ. "ਖਾਇ ਖਾਇ ਕਰੈ ਬਦਫੈਲੀ." (ਮਾਝ ਮਃ ੫)


ਖਾਦਨ (ਭਕ੍ਸ਼ਣ) ਕੀਤਾ. ਖਾਧਾ. "ਘਰਿ ਘਰਿ ਖਾਇਆ ਪਿੰਡੁ ਵਧਾਇਆ." (ਗੂਜ ਤ੍ਰਿਲੋਚਨ) ੨. ਕ੍ਸ਼ਯ (ਨਾਸ਼) ਹੋਇਆ। ੩. ਮੁੱਕਿਆ. "ਸੋ ਦੀਆਂ ਨਾ ਜਾਈ ਖਾਇਆ." (ਸੋਰ ਕਬੀਰ) ੪. ਫ਼ਾ. [خایہ] ਖ਼ਾਯਾ. ਅੰਡਕੋਸ਼. ਫ਼ੋਤਾ. "ਤੇਰੇ ਪਤਿ ਕੇ ਦਸ ਖਾਏ." (ਚਰਿਤ੍ਰ ੪੩) ੫. ਆਂਡਾ. ਬੈਜਾ.


ਕ੍ਰਿ- ਕਿਸੇ ਦਾ ਅੰਨ ਖਾਕੇ ਉਪਕਾਰ ਮੰਨਣਾ. ਖਾਕੇ ਕ੍ਰਿਤਗ੍ਯ ਹੋਣਾ. "ਕਹਿਆ ਸੁਣਹਿ ਨ ਖਾਇਆ ਮਾਨਹਿ." (ਬਸੰ ਮਃ ੧)


ਫ਼ਾ. [خایک] ਸੰਗ੍ਯਾ- ਟਿੱਡਾ. ਪਤੰਗਾ। ੨. ਸੰ. ਆਖ੍ਯਾਯਿਕ. ਕਥੱਕੜ. ਗਪੌੜੂ. "ਜੇ ਕੋ ਖਾਇਕੁ ਆਖਣਿ ਪਾਇ." (ਜਪੁ) "ਥਾਉ ਨਾਹੀ ਖਾਇਕਾ." (ਵਾਰ ਸ੍ਰੀ ਮਃ ੧) ੩. ਖਾਦਕ. ਖਾਊ. ਪੇਟਦਾਸੀਆ.


ਸੰ. खादन ਸੰਗ੍ਯਾ- ਖਾਣ ਦੀ ਕ੍ਰਿਯਾ. ਖਾਣਾ। ੨. ਭੋਜਨ. "ਅੰਮ੍ਰਿਤਰਸੁ ਖਾਇਣ." (ਵਾਰ ਰਾਮ ੨. ਮਃ ੫)


ਖਾਧੀ. ਛਕੀ. "ਬਿਖੈ ਠਗਉਰੀ ਜਿਨਿ ਜਨਿ ਖਾਈ." (ਗਉ ਮਃ ੫) ੨. ਸੰਗ੍ਯਾ- ਖਾਤ. ਪਰਿਖਾ. ਖਨਿ. ਕੋਟ ਦੇ ਚਾਰੇ ਪਾਸੇ ਪਾਣੀ ਠਹਿਰਣ ਲਈ ਖੋਦੀ ਹੋਈ ਖੰਦਕ, ਜਿਸ ਤੋਂ ਵੈਰੀ ਅੰਦਰ ਦਾਖ਼ਿਲ ਨਾ ਹੋ ਸਕੇ. "ਲੰਕਾ ਸਾ ਕੋਟ ਸਮੁੰਦ ਸੀ ਖਾਈ." (ਆਸਾ ਕਬੀਰ) ੩. ਖਾਣ ਵਾਲੀ. ਭਾਵ- ਤ੍ਰਿਸ੍ਨਾ "ਲਹਬਰ ਬੂਝੀ ਖਾਈ." (ਆਸਾ ਮਃ ੫) ਦੇਖੋ, ਲਹਬਰ.


ਅ਼. [خاص] ਖ਼ਾਸ. ਵਿ- ਮੁੱਖ. ਪ੍ਰਧਾਨ. ਚੁਣਿਆ ਹੋਇਆ. ਵਿਸ਼ੇਸ। ੨. ਫ਼ਾ. [خواہِش] ਖ਼੍ਵਾਹਿਸ਼. ਸੰਗ੍ਯਾ- ਇੱਛਾ. ਲੋੜ. "ਕਿਸੀ ਵਸਤੁ ਕੀ ਖਾਸ ਨ ਰਹੀ." (ਗੁਪ੍ਰਸੂ)