Meanings of Punjabi words starting from ਝ

ਸੰਗ੍ਯਾ- ਝਮੇਲਾ. ਬਖੇੜਾ. ਫ਼ਿਸਾਦ। ੨. ਉਲਝਾਉ. ਗੁਲਝਣ.


ਵਿ- ਜੁਰੜ੍ਹੀਆਂ ਵਾਲਾ. ਦੇਖੋ, ਝਰਝਰਾ. "ਦੁਰਬਲ ਤਨ ਝਰ ਝੰਝਰ ਹੋਵਾ." (ਗੁਪ੍ਰਸੂ)


ਸੰ. ਝੱਖੜ। ੨. ਤੇਜ਼ ਪੌਣ ਦੀ ਝਾਂ ਝਾਂ ਧੁਨਿ.


ਖਤ੍ਰੀਆਂ ਦੀ ਇੱਕ ਜਾਤਿ. "ਰਾਮਾ ਝੰਝੀ ਆਖੀਐ." (ਭਾਗੁ)


ਦੇਖੋ, ਝਿੰਝੋਟੀ.


ਕ੍ਰਿ- ਝਕਝੋਲਣਾ. ਹਿਲਾਉਣਾ. ਮਥਨ। ੨. ਝਟਕੇ ਨਾਲ ਪਛਾੜਨਾ. "ਢਾਲ ਝੰਝੋਰਤ ਬਦਨ ਚਲਾਵਾ." (ਗੁਪ੍ਰਸੂ)


ਸੰਗ੍ਯਾ- ਝੁੰਡ. ਟਾਹਣੀਆਂ ਦੀ ਛਤਰੀ. ਬਿਰਛ ਦੀ ਸ਼ਾਖਾ ਦਾ ਸੰਘੱਟ. "ਉੱਪਰ ਝੂਲੇ ਝੰਟਲਾ ਠੰਢੀ ਛਾਂਉਂ ਸੁਥਾਂਉ ਸੁਹਾਈ." (ਭਾਗੁ)


ਸੰਗ੍ਯਾ- ਸਿਰ ਦੇ ਮੁੰਨੇ ਹੋਏ ਵਾਲ, ਜੋ ਤਿੰਨ ਚਾਰ ਉਂਗਲ ਲੰਮੇ ਹੋਣ। ੨. ਨਿਉਲਾ। ੩. ਕਰੀਰ ਦਾ ਬੂਟਾ.