Meanings of Punjabi words starting from ਫ

ਫਿਰਦਾ ਹੈ. ਫਿਰਦੇ ਹਨ. "ਧਰਮੁ ਅਰਥੁ ਸਭੁ ਕਾਮੁ ਮੋਖੁ ਹੈ, ਜਨ ਪੀਛੇ ਲਗਿ ਫਿਰਥਈ." (ਕਲਿ ਮਃ ੪)


ਦੇਖੋ, ਫਰਦੌਸ ਅਤੇ ਫਰਦੌਸੀ.


ਦੇਖੋ, ਫਿਰਣਾ.


ਫ਼ਾ. [فِرنی] ਸੰਗ੍ਯਾ- ਦੁੱਧ ਚਾਉਲ ਖੰਡ ਪਕਾਕੇ ਬਣਾਇਆ ਹੋਇਆ ਇੱਕ ਖਾਜਾ। ੨. ਖ਼ਾ. ਚੱਕੀ, ਜੋ ਫਿਰਦੀ ਰਹਿਂਦੀ ਹੈ.


ਖ਼ਾ. ਚੱਕੀ ਪੀਹਣੀ. ਚੱਕੀ ਫੇਰਕੇ ਆਟਾ ਪੀਹਣ ਦੀ ਕ੍ਰਿਯਾ.