Meanings of Punjabi words starting from ਬ

ਫ਼ਾ. [بزہکاری] ਬਜ਼ਹਕਾਰੀ. ਸੰਗ੍ਯਾ- ਪਾਪ. ਬੁਰਾਈ। ੨. ਬਦਕਾਰੀ. "ਕਿਉਕਰ ਪਇਆ ਹੋਇ ਬਜਗਾਰੀ." (ਭਾਗੁ) "ਤੁਮ ਦਾਤੇ ਹਮ ਸਦਾ ਭਿਖਾਰੀ। ਦੇਉ ਜਬਾਬੁ ਹੋਇ ਬਜਗਾਰੀ." (ਭੈਰ ਕਬੀਰ) ਜੇ ਅਸੀੰ ਤੇਰੇ ਦਾਨ ਤੋਂ ਮੁਨਕਿਰ ਹੋਈਏ, ਤਦ ਇਸ ਵਿੱਚ ਕ੍ਰਿਤਘਨਤਾ ਹੈ। ੩. ਫ਼ਾ. [بزیگری] ਬਜ਼ਗੀਰੀ. ਛਲ। ੪. ਬਹਾਨਾ। ੫. ਚੋਰੀ। ੬. ਸਿੰਧੀ- ਬਜਗੀਰ (ਨੌਕਰ ਚਾਕਰ), ਅਤੇ ਬਜਗੀਰੀ (ਚਾਕਰੀ).


ਕ੍ਰਿ- ਵਾਦ੍ਯ (ਵਾਜੇ) ਵਿੱਚੋਂ ਧੁਨਿ ਦਾ ਨਿਕਲਣਾ। ੨. ਪ੍ਰਸਿੱਧ ਹੋਣਾ। ੩. ਭਿੜਨਾ. ਲੜਨਾ. "ਬਿਸਾਰ ਸੰਕ ਬਾਜਿਯੰ." ਅਤੇ "ਤਹਾਂ ਏਕ ਬਾਜ੍ਯੋ ਮਹਾਂਬੀਰ ਦ੍ਯਾਲੰ." (ਵਿਚਿਤ੍ਰ)


ਦੇਖੋ, ਵਜਨ.


ਫ਼ਾ. [بزم] ਬਜ਼ਮ. ਸੰਗ੍ਯਾ- ਸਭਾ. ਮੰਡਲੀ. ਮਜਲਿਸ.


ਸੰ. ਵਜ੍ਰ. ਸੰਗ੍ਯਾ- ਇੰਦ੍ਰ ਦੀ ਗਦਾ। ੨. ਬਿਜਲੀ. ਗਾਜ. "ਹਰਿ ਸਿਮਰਨ ਕੀ ਵੇਲਾ ਬਜਰ ਸਿਰਿ ਪਰੈ." (ਭੈਰ ਮਃ ੪) ੩. ਹੀਰਾ। ੪. ਵਿ- ਕਰੜਾ. ਸਖਤ. "ਬਜਰ ਕੁਠਾਰ ਮੋਹ ਹੈ ਛੀਨਾ." (ਧਨਾ ਨਾਮਦੇਵ) "ਬਜਰ ਕਪਾਟ ਖੁਲਾਇਆ." (ਮਾਝ ਅਃ ਮਃ ੩)