Meanings of Punjabi words starting from ਭ

ਭ੍ਰਮਣ ਕੀਤਾ. ਫਿਰਿਆ. ਘੁੰਮਿਆ। ੨. ਹੋਇਆ. ਭਇਆ. ਦੇਖੋ, ਭੂ.


ਮੈ ਫਿਰਿਆ (ਭ੍ਰਮਣ ਕੀਤਾ). "ਇਨੀ ਨਿਕੀ ਜੰਘੀਐ ਥਲ ਡੂਗਰ ਭਵਿਓਮਿ." (ਸ. ਫਰੀਦ)


ਦੇਖੋ, ਭਵਿਓ.


ਭ੍ਰਮਣ ਕਰਨ (ਘੁੰਮਣ) ਤੋਂ "ਜੋਗੁ ਨ ਦੇਸਿ ਦਿਸੰਤਰਿ ਭਵਿਐ." (ਸੂਹੀ ਮਃ ੧)


ਅਠਾਰਾਂ ਪੁਰਾਣਾਂ ਵਿੱਚੋਂ ਇੱਕ ਪੁਰਾਣ, ਜਿਸ ਦੇ ਪੰਜ ਪਰਵ ਹਨ. ਇਸ ਪੁਸਤਕ ਦੇ ਕਈ ਪਾਠ ਆਪੋਵਿੱਚੀ ਨਹੀਂ ਮਿਲਦੇ. ਜਿਤਨੇ ਕਲਮੀ ਗ੍ਰੰਥ ਦੇਖੋ, ਉਨ੍ਹਾਂ ਵਿੱਚ ਕਈ ਬਾਤਾਂ ਵੱਧ ਘੱਟ ਹਨ. ਇਸ ਪੁਰਾਣ ਵਿੱਚ ਹਿੰਦੂਰਾਜ ਦਾ, ਗੁਰੂ ਨਾਨਕਦੇਵ ਜੀ ਦਾ,¹ ਮੁਗਲਰਾਜ ਅਤੇ ਅੰਗ੍ਰੇਜ਼ੀਰਾਜ ਦਾ ਭੀ ਜਿਕਰ ਹੈ. ਬਹੁਤ ਹਿੰਦੂਆਂ ਦਾ ਨਿਸ਼ਚਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਸਾਰੀਆਂ ਗੱਲਾਂ ਇਸ ਗ੍ਰੰਥ ਵਿੱਚ ਹਨ.


ਸੰ. ਭਵਿਸ਼੍ਯ. ਦੇਖੋ, ਭਵਿਸ੍ਯਤ. "ਭੂਰ ਭਵਿਖ ਨਹੀ ਤੁਮ ਜੈਸੇ." (ਸਾਰ ਮਃ ੧) ਭੂਤ ਕਾਲ ਅਤੇ ਆਉਣ ਵਾਲੇ ਸਮੇਂ ਵਿੱਚ ਨਹੀਂ ਤੁਮ ਜੈਸੇ.