Meanings of Punjabi words starting from ਰ

ਦੇਖੋ, ਰਣਜੀਤ.


ਦੇਖੋ, ਰਣਜੀਤਸਿੰਘ.


ਸੰ. ਹਣਸ੍ਤੰਭਪੁਰ. ਰਾਜਪੂਤਾਨੇ ਵਿੱਚ ਜੈਪੁਰ ਰਾਜ ਅੰਦਰ ਇੱਕ ਕਿਲਾ, ਜਿਸ ਪਾਸ ਕਿਸੇ ਸਮੇਂ ਭਾਰੀ ਆਬਾਦੀ ਸੀ ਅਰ ਅਨੇਕ ਪ੍ਰਤਾਪੀ ਰਾਜਿਆਂ ਦੀ ਰਾਜਧਾਨੀ ਰਹੀ ਹੈ. ਕਈ ਲੇਖਕਾਂ ਨੇ ਇਸ ਨੂੰ ਕੇਵਲ ਥੰਭੌਰ ਭੀ ਲਿਖਿਆ ਹੈ. "ਰਾਜਾ ਰਨਥੰਭੌਰ ਕੋ ਜਾਂਕੋ ਪ੍ਰਬਲ ਪ੍ਰਤਾਪ." (ਚਰਿਤ੍ਰ ੬੦) ਦੇਖੋ, ਤਨਸੁਖ ੨.


ਰਾਗ੍ਯੀ (राज्ञी) ਵਾਸ. ਰਾਣੀਆਂ ਦੇ ਰਹਿਣ ਦਾ ਮਹਿਲ, ਹਰਮ. ਅੰਤਹਪੁਰ.


ਦੇਖੋ, ਰਣਾਚਲ.


ਰਾਣੀ ਨੂੰ. ਦੇਖੋ, ਰਨਿਯਾ.


ਰਾਣੀ. ਰਾਗ੍ਯੀ. "ਤਿਸੀ ਠੌਰ ਰਹਿਯਹਿ" ਲੈ ਜਾਵੈ." (ਚਰਿਤ੍ਰ ੮੫)


ਦੇਖੋ, ਰਪਣਾ.