Meanings of Punjabi words starting from ਵ

ਸੰਗ੍ਯਾ- ਵ੍ਯਾਪਣ (ਫੈਲਣ) ਦਾ ਭਾਵ।੨ ਨ੍ਯਾਯ ਅਨੁਸਾਰ ਹੇਤੁ ਅਤੇ ਸਾਧ੍ਯ ਦਾ ਇਕੱਠਾ ਰਹਿਣਾ. ਧੂਏਂ ਨਾਲ ਅੱਗ ਦੀ ਵ੍ਯਾਪ੍ਤਿ ਹੈ.

ਪੈਦਾ ਹੋਇਆ. ਅਵਤਾਰ ਧਾਰਿਆ. ਦੇਖੋ, ਵਯ ਧਾ. "ਪਾਰਸ ਨਾਬ ਪੁਰਖ ਭੂਅ ਵਯੋ." (ਪਾਰਸਾਵ)

ਵਿ- ਜੋ ਉਮਰ ਵਿੱਚ ਵਡਾ ਹੋਵੇ.

ਸੰ. ਸਰਵ- ਅਸੀਂ. ਹਮ. ਦੇਖੋ, ਅੰ. We.

ਸੰ. वर. ਧਾ- ਇੱਛਾ ਕਰਨਾ. ਚਾਹੁਣਾ। ੨. ਸੰਗ੍ਯਾ- ਇੱਛਾ. ਚਾਹ। ੩. ਯਾਚਨ. ਮੰਗਣਾ। ੪. ਪਤਿ. ਭਰਤਾ. "ਵਰ ਨਾਰੀ ਮਿਲਿ ਮੰਗਲੁ ਗਾਇਆ." (ਦੇਵ ਮਃ ੫) ੫. ਕੇਸਰ. ਕੁੰਕੁਮ. ਕੁੰਗੂ। ੬. ਘੇਰਾ. ਵਲਗਣ। ੭. ਆਵਰਣ. ਪੜਦਾ। ੮. ਦਾਜ. ਜਹੇਜ਼। ੯. ਬਾਲਕ. ਬੱਚਾ। ੧੦. ਅਦਰਕ. ਆਦਾ। ੧੧. ਕਾਤ੍ਯਾਯਨ ਸਿਮ੍ਰਿਤਿ ਦੇ ਖੰਡ ੨੭, ਸ਼ਃ ੧੪. ਵਿੱਚ ਗਊ ਦਾ ਨਾਮ ਭੀ ਵਰ ਹੈ। ੧੨. ਵਿ- ਸ਼੍ਰੇਸ੍ਟ. ਉੱਤਮ. "ਹਯ ਤਜ ਭਾਗੇ, ਰਘੁਵਰ ਆਗੇ." (ਰਾਮਾਵ) ੧੩. ਪਿਆਰਾ. ਪ੍ਰਿਯ। ੧੪. ਵਾਰ (ਦਫ਼ਅ਼ਹ) ਲਈ ਭੀ ਭਾਈ ਸੰਤੋਖਸਿੰਘ ਨੇ ਵਰ ਸ਼ਬਦ ਵਰਤਿਆ ਹੈ. "ਏਕ ਵਾਰ ਜੋ ਬੋਵਹਿ ਖੇਤੀ। ਲੁਨਹਿ ਅਨਿਕ ਵਰ ਹਨਐ ਪੁਨ ਤੇਤੀ." (ਨਾਪ੍ਰ) ੧੫. ਫ਼ਾ. [ور] ਵਿ- ਵਾਲਾ. ਵਾਨ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ. "ਹਮੂ ਮਰਦ ਬਾਯਦ ਸ਼ਵਦ ਸੁਖ਼ਨਵਰ." (ਜਫਰ) ਦੇਖੋ, ਨਾਮਵਰ। ੧੬. ਵ- ਅਗਰ ਦਾ ਸੰਖੇਪ। ੧੭. ਦੇਖੋ, ਬਰ.

ਸੰ. ਵਰ੍ਸ. ਸੰਗ੍ਯਾ- ਸਾਲ ਵਰ੍ਹਾ. ਬਾਰਾਂ ਮਹੀਨੇ ਦਾ ਸਮਾਂ ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਵਰਸ ਚਾਰ ਤਰਾਂ ਦਾ ਮੰਨਿਆ ਹੈ-#(ੳ) ਸੌਰ. ਇਹ ੩੬੫ ਦਿਨ, ੫. ਘੰਟੇ ੪੫ ਮਿਨਟ ਅਤੇ ੪੬ ਸੈਕਁਡ ਦਾ ਹੁੰਦਾ ਹੈ. ਇਤਨੇ ਸਮੇਂ ਵਿੱਚ ਪ੍ਰਿਥਿਵੀ ਸੂਰਜ ਦੀ ਇੱਕ ਪਰਿਕ੍ਰਮਾ ਕਰਦੀ ਹੈ.#(ਅ) ਚਾਂਦ੍ਰ. ਇਹ ੩੫੪ ਦਿਨ ੮. ਘੰਟੇ ੪੬ ਮਿਨਟ ਅਤੇ ੩੬ ਸੈਕਁਡ ਦਾ ਹੁੰਦਾ ਹੈ. ਇਸ ਸਮੇਂ ਵਿੱਚ ਚੰਦ੍ਰਮਾ ਪ੍ਰਿਥਿਵੀ ਦੀਆਂ ਬਾਰਾਂ ਪਰਿਕ੍ਰਮਾਂ ਕਰਦਾ ਹੈ. ਇਸ ਚਾਂਦ੍ਰ ਵਰਸ ਦਾ ਸੌਰ ਵਰਸ ਨਾਲ ਹਰ ਸਾਲ ੧੦. ਦਿਨ ੨੧. ਘੰਟੇ ਦਾ ਫਰਕ ਪੈ ਜਾਂਦਾ ਹੈ. ਇਸ ਅੰਤਰ ਨੂੰ ਠੀਕ ਕਰਨ ਲਈ ਹਰ ਤੀਜਾ ਵਰ੍ਹਾ ਤੇਰਾਂ ਮਹੀਨਿਆਂ ਦਾ ਕੀਤਾ ਜਾਂਦਾ ਹੈ. ਦੇਖੋ, ਮਲਮਾਸ.#(ੲ) ਸਾਵਨ. ਇਹ ਵਰਸ ਪੂਰੇ ੩੬੦ ਦਿਨ ਦਾ ਹੁੰਦਾ ਹੈ. ਇਸ ਦੇ ਮਹੀਨੇ ਪੂਰੇ ੩੦ ਤੀਹ ਤੀਹ ਦਿਨ ਦੇ ਹੁੰਦੇ ਹਨ. ਵੈਦਿਕ ਸਮੇਂ ਵਿੱਚ ਇਹ ਵਰਸ ਬਹੁਤ ਪ੍ਰਚਲਿਤ ਸੀ.#(ਸ) ਨਾਕ੍ਸ਼੍‍ਤ੍ਰ. ਇਹ ੩੨੪ ਦਿਨ ਦਾ ਹੁੰਦਾ ਹੈ. ਇਸ ਦਾ ਹਰੇਕ ਮਹੀਨਾ ਸਤਾਈ ਸਤਾਈ ਦਿਨ ਦਾ ਹੋਇਆ ਕਰਦਾ ਹੈ। ੨. ਵ੍ਰਿਸ੍ਟਿ. ਵਰਖਾ। ੩. ਪ੍ਰਿਥਿਵੀ ਦਾ ਇੱਕ ਭਾਗ. ਦੇਖੋ, ਨਵਖੰਡ ਅਤੇ ਵਰਾਹੁ। ੪. ਮੇਘ. ਬੱਦਲ। ੫. ਟੁਕੜਾ. ਹਿੱਸਾ. ਵਿਭਾਗ.