Meanings of Punjabi words starting from ਸ

ਸਭ. ਤਮਾਮ. ਦੇਖੋ, ਸਮੂਹ. "ਨਾਨਕ ਸੁਖ ਸੰਬੂਹ ਸਚੁ." (ਵਾਰ ਗੂਜ ੨. ਮਃ ੫)


ਦੇਖੋ, ਸੰਬੁਕ। ੨. ਇੱਕ ਸ਼ੂਦ੍ਰ, ਜਿਸ ਨੂੰ ਸ੍ਵਰਗ ਦੀ ਪ੍ਰਾਪਤੀ ਲਈ ਤਪ ਕਰਨ ਦੇ ਅਪਰਾਧ ਵਿੱਚ ਰਾਮਚੰਦ੍ਰ ਜੀ ਨੇ ਤਲਵਾਰ ਨਾਲ ਵੱਢਿਆ. ਇਸ ਦੇ ਤਪ ਕਰਨ ਕਰਕੇ ਹੀ ਰਾਜ ਵਿੱਚ ਇਤਨਾ ਉਤਪਾਤ ਸਮਝਿਆ ਗਿਆ ਕਿ ਇੱਕ ਬ੍ਰਾਹਮਣ ਦਾ ਜਵਾਨ ਲੜਕਾ ਮਰ ਗਿਆ. ਸੰਬੂਕ ਦਾ ਸਿਰ ਵੱਢਣ ਸਾਰ ਮੋਇਆ ਹੋਇਆ ਬ੍ਰਾਹਮਣ ਬਾਲਕ ਜੀ ਉੱਠਿਆ. ਦੇਖੋ, ਵਾਲਮੀਕ ਕਾਂਡ ੭. ਅਃ ੭੬.


ਦੇਖੋ, ਸੰਵੇਦ.


ਸੰ. ਸੰਗ੍ਯਾ- ਪੂਰਣ ਗ੍ਯਾਨ. ਯਥਾਰਥ ਗ੍ਯਾਨ। ੨. ਬੁਲਾਉਣ ਦੀ ਕ੍ਰਿਯਾ. ਮੁਖਾਤਿਬ ਕਰਨ ਦਾ ਭਾਵ.


ਸੰ. ਸੰਗ੍ਯਾ- ਜਗਾਉਣਾ. ਸਾਵਧਾਨ ਕਰਨਾ। ੨. ਬੁਲਾਉਣਾ. ਮੁਖਾਤਿਬ ਕਰਨਾ.