Meanings of Punjabi words starting from ਸ

ਸ਼੍ਵਯੰਭਵ ਦਾ ਸੰਖੇਪ। ੨. ਦੇਖੋ, ਸੰਭੁ। ੩. ਸੰ. ਸੰ ਭ. - ਵਿ- ਸੰ (ਚੰਗੀ ਤਰਾਂ) ਭ (ਪ੍ਰਕਾਸ਼) ਕਰਨ ਵਾਲਾ. ਪ੍ਰਕਾਸ਼ਕ.


ਦੇਖੋ, ਸੈਭੰ. "ਅਕਾਲ ਮੂਰਤਿ ਅਜੂਨੀ ਸੰਭਉ." (ਰਾਮ ਅਃ ਮਃ ੫)


ਸੰ. ਸੰਗ੍ਯਾ- ਚੰਗੀ ਤਰਾਂ ਭਰਨਾ। ੨. ਇਕੱਠਾ ਕਰਨਾ.


ਵਿ- ਚੰਗੀ ਤਰਾਂ ਭਰਨ (ਪਾਲਣ ਪੋਸਣ) ਵਾਲੀ। ੨. ਸ਼ਾਂਭਵੀ. ਸ਼ਿਵ ਦੀ ਸ਼ਕਤੀ.


ਵਿ- ਸੰਭਲੇ. ਸਾਵਧਾਨ ਹੋਏ. "ਤਬੈ ਸੰਭਰੇ ਦੀਨ ਹੇਤੰ ਦਯਾਲੰ." (ਮੱਛਾਵ)


ਸੰਭਲ ਨਗਰ ਦਾ ਈਸ਼. ਸੰਭਲ ਦਾ ਰਾਜਾ. "ਸੁਣਯੋ ਸੰਭਰੇਸੰ" (ਕਲਕੀ) ਦੇਖੋ, ਸੰਭਲ ੨.


ਦੇਖੋ, ਸੰਭਲਨਾ। ੨. ਸੰ. ਸ਼ੰਭਲ. ਯੂ. ਪੀ. ਵਿੱਚ ਮੁਰਾਦਾਬਾਦ ਦੀ ਤਸੀਲ ਦਾ ਪ੍ਰਧਾਨ ਨਗਰ, ਜਿਸ ਦੀ ਆਬਾਦੀ ੩੯੭੧੫ ਹੈ. ਇਹ ਮੁਰਾਦਾਬਾਦ ਤੋਂ ੨੩ ਮੀਲ ਦੱਖਣ ਪੱਛਮ ਹੈ. ਪੁਰਾਣਾਂ ਵਿੱਚ ਲਿਖਿਆ ਹੈ ਕਿ ਕਲਿਯੁਗ ਦੇ ਅੰਤ ਇਸ ਥਾਂ ਕਲਕੀ ਅਵਤਾਰ ਹੋਵੇਗਾ. "ਭਲ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿਮੰਦਿਰ ਆਵਹਿਂਗੇ." (ਕਲਕੀ)


ਕ੍ਰਿ- ਸਾਵਧਾਨ ਹੋਣਾ. ਹੋਸ਼ਿਆਰ ਹੋਣਾ.