Meanings of Punjabi words starting from ਸ

ਸੰ. ਸੰਗ੍ਯਾ- ਹੋਣਾ। ੨. ਹੋ ਸਕਨਾ। ੩. ਉਤਪੱਤੀ. ਜਨਮ. "ਤ੍ਰਿਗਦਜੋਨਿ ਅਚੇਤ ਸੰਭਵ." (ਆਸਾ ਰਵਿਦਾਸ) ੪. ਮੇਲ. ਸੰਯੋਗ। ੫. ਕਾਰਣ ਸਬਬ। ੬. ਹੋ ਸਕਨੇ ਯੋਗ੍ਯ. ਮੁਮਕਿਨ.


ਸ੍ਵਯੰਭਵ. ਸ੍ਵਯੰਭੂ। ੨. ਦੇਖੋ, ਆਜੋਨੀ ਸੰਭਵਿਅਉ। ੩. ਪੈਦਾ ਹੋਇਆ. ਉਪਜਿਆ.


ਸੰ. सम्भाषण ਸੰਭਾਸਣ. ਸੰਗ੍ਯਾ- ਬਾਤ ਚੀਤ. ਗੁਫਤਗੂ. "ਕਰ ਸੰਭਾਖਣ ਆਪਸ ਮਾਹੀ." (ਨਾਪ੍ਰ) "ਸਗਲ ਸੰਭਾਖਨ ਜਾਪਿ." (ਸਾਰ ਮਃ ੫) "ਸੰਤਹ ਸੰਗੁ ਸੰਤ ਸੰਭਾਖਨ." (ਧਨਾ ਮਃ ੫)


ਦੇਖੋ, ਸ਼ਿਵਾ ਜੀ.


ਦੇਖੋ, ਸੰਭਾਲ। ੨. ਸੰ. ਸੰਗ੍ਯਾ- ਸਾਮਗ੍ਰੀ. ਸਾਮਾਨ. "ਸਭ ਸੰਭਾਰ ਸੰਭਾਰਕੈ ਸ੍ਰੀ ਨਾਨਕ ਢਿਗ ਆਨ." (ਨਾਪ੍ਰ) ੩. ਵਿਭੂਤਿ. ਸੰਪਦ.


ਕ੍ਰਿ- ਸੰਭਾਲਨਾ. ਸ਼ਾਂਭਣਾ। ੨. ਚੇਤੇ ਕਰਨਾ. "ਪਾਵਨ ਨਾਮ ਜਗਤ ਮੇ ਹਰਿ ਕੋ ਕਬਹੂ ਨਾਹਿ ਸੰਭਾਰਾ." (ਜੈਤ ਮਃ ੯)