Meanings of Punjabi words starting from ਸ

ਦੇਖੋ, ਸੰਭਾਰ. ਵਿ- ਸਾਮਗ੍ਰੀ ਵਾਲੀ. ਵਿਭੂਤੀ ਵਾਲੀ. "ਕਿ ਸੰਭਾਲਕਾ ਛੈ." (ਦੱਤਾਵ)


ਕ੍ਰਿ- ਢੂੰਡਣਾ. ਤਲਾਸ਼ ਕਰਨਾ। ੨. ਸਪੁਰਦਗੀ ਵਿੱਚ ਲੈਣਾ. ਹਿਫਾਜਤ ਅੰਦਰ ਕਰਨਾ.


ਇੱਕ ਪੌਧਾ, ਜਿਸ ਦੀ ਛਟੀਆਂ ਦੀਆਂ ਟੋਕਰੀਆਂ ਬਣਦੀਆਂ ਹਨ ਅਤੇ ਪੱਤੇ ਉਬਾਲਕੇ ਸੋਜ ਦੂਰ ਕਰਨ ਲਈ ਟਕੋਰ ਕਰੀਦੀ ਹੈ. ਸੰ. सिन्धुवार ਸਿੰਧੁ ਵਾਰ. L. Vitextrifolia । ੨. ਵਿ- ਸੰਭਾਲਣ ਵਾਲਾ.


ਸੰ. ਸੰਗ੍ਯਾ- ਚੰਗੀ ਤਰਾਂ ਸੋਚਣਾ। ੨. ਅਟਕਲਨਾ. ਅੰਦਾਜਾ ਕਰਨਾ। ੩. ਸਨਮਾਨ. ਇੱਜਤ. "ਸੰਭਾਵਨਾ ਕਰਤ ਹੈਂ ਦਰਸ ਕੈ." (ਗੁਪ੍ਰਸੂ) ੪. ਹੋ ਸਕਨਾ। ੫. ਇੱਕ ਅਰਥਾਲੰਕਾਰ ਜੇ ਐਸਾ ਹੁੰਦਾ, ਤਦ ਐਸਾ ਹੋ ਸਕਦਾ, ਅਥਵਾ ਜੇ ਐਸਾ ਹੋ ਸਕਦਾ ਤਦ ਐਸਾ ਹੁੰਦਾ, ਐਸਾ ਸ਼ਰਤੀਯਹ ਕਥਨ "ਸੰਭਾਵਨਾ" ਅਲੰਕਾਰ ਦਾ ਰੂਪ ਹੈ.#ਉਦਾਹਰਣ-#ਨਾਨਕ ਹੁਕਮੈ ਜੇ ਬੁਝੈ, ਤ ਹਉਮੈ ਕਹੈ ਨ ਕੋਇ.#(ਜਪੁ)#ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ,#ਨਵਾਂ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ,#ਚੰਗਾ ਨਾਉ ਰਖਾਇਕੈ ਜਸੁ ਕੀਰਤਿ ਜਗਿ ਲੇਇ,#ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇਇ.#(ਜਪੁ)#ਸਿਕਤਾ ਮਹਿ ਤੇ ਯਤਨ ਕਰ ਤੇਲ ਜੁ ਨਿਕਸਾਵੈ,#ਕਮਠ ਪੀਠ ਪਰ ਭਾਂਤ ਕਿਹ ਬਹੁ ਬਾਲ ਜਮਾਵੈ,#ਸਿਰ ਪਰ ਰਾਸਭ ਸਸੇ ਕੇ ਉਗਵਾਇ ਬਿਖਾਨਾ,#ਤੌ ਦੁਸ੍ਟਨ ਕੇ ਰਿਦੇ ਮਹਿ ਗੁਨ ਕਰਹਿ ਮਹਾਨਾ.#(ਗੁਪ੍ਰਸੂ)#ਜੌ ਮਰਦਾਨੇ ਕੇ ਸਦ੍ਰਿਸ਼ ਗਾਯਨ ਜਾਨਤ ਕੋਇ,#ਤੌ ਸਭ ਕੋ ਪਾਹਨ ਹ੍ਰਿਦਯ ਲੇਤ ਮੋਮ ਕਰ ਸੋਇ.


ਸੰ. ਵਿ- ਪੂਜਿਤ। ੨. ਸਨਮਾਨਿਤ. ਆਦਰ ਕੀਤਾ। ੩. ਪ੍ਰਸਿੱਧ. ਮਸ਼ਹੂਰ। ੪. ਅਟਕਲ ਨਾਲ ਜਾਣਿਆ ਹੋਇਆ.


ਸੰ. ਸ਼ੰਭੁ. ਸੰਗ੍ਯਾ- ਸੰ (ਕਲ੍ਯਾਣ) ਵਾਸਤੇ ਹੈ ਜਿਸ ਦੀ ਭੁ (ਹਸਤੀ), ਕਰਤਾਰ। ੨. ਬ੍ਰਹਮਾ। ੩. ਵਿਸਨੁ। ੪. ਸ਼ਿਵ। ੫. ਪਾਰਾ। ੬. ਸਿੱਖਮਤ ਅਨੁਸਾਰ ਸਤਿਗੁਰੂ.