nan
ਸ਼ਿਵ ਦਾ ਪੁਤ੍ਰ ਗਣੇਸ਼ ਅਤੇ ਕਾਰਤਿਕੇਯ.
ਸ਼ਿਵ ਦੀ ਸਿਤ੍ਰੀ ਪਾਰਵਤੀ। ੨. ਸਤੀ.
(ਸਨਾਮਾ) ਸ਼ਿਵ ਦੀ ਇਸਤ੍ਰੀ ਸਤੀ, ਉਸ ਦਾ ਪਿਤਾ ਦਕ੍ਸ਼੍। ੨. ਹਿਮਾਲਯ.
ਦੇਖੋ, ਸੰਭੁਸੁਤ.
ਦੇਖੋ. ਸੰਭੁ। ੨. ਸ੍ਵਯੰਭਵ. ਸ੍ਵਯੰਭ੍ਵ. ਆਪ ਹੋਣ ਵਾਲਾ. ਜੋ ਕਿਸੇ ਤੋਂ ਨਹੀਂ ਹੋਇਆ, ਕਰਤਾਰ. "ਸਰਬ ਜੋਤਿ ਨਿਰੰਜਨ ਸੰਭੂ." (ਗੂਜ ਅਃ ਮਃ ੧)
ਸੰ. ਵਿ- ਉਪਜਿਆ. ਪੈਦਾ ਹੋਇਆ. "ਤਿਸ ਆਤਮ ਤੇ ਨਭ ਸੰਭੂਤ." (ਗੁਪ੍ਰਸੂ)
ਸੰ. ਸੰਗ੍ਯਾ- ਉਤਪੱਤਿ. ਜਨਮ। ੨. ਵਾਧਾ. ਵ੍ਰਿੱਧਿ। ੩. ਵਿਭੂਤਿ. ਸੰਪਦ.
nan
ਸ਼੍ਵਯੰਭਵ ਸ੍ਵਯੰਭੂ. ਆਪ ਹੋਣ ਵਾਲਾ, ਜੋ ਕਿਸੇ ਦਾ ਕਾਰਜ ਨਹੀਂ. "ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ." (ਮਾਝ ਮਃ ੫)
ਸੰ. ਸੰਗ੍ਯਾ- ਭੁੱਲ। ੨. ਸੰਸਾ. ਸ਼ੱਕ। ੩. ਚਕ੍ਰ. ਗੇੜਾ। ੪. ਘਬਰਾਹਟ। ੫. ਦੇਖੋ, ਵਿਭ੍ਰਮ.
ਦੇਖੋ, ਸੰਬ। ੨. ਸ੍ਵਪਨ. ਸ਼ਯਨ. ਦੇਖੋ, ਸੰਮਿ.