Meanings of Punjabi words starting from ਸ

ਦੇਖੋ, ਸਮਸ.


ਦੇਖੋ, ਸਮ੍ਯਕ.


ਦੇਖੋ, ਸੰਮਨ.


ਸੰ. ਵਿ- ਮਾਨ ਕੀਤਾ ਹੋਇਆ। ੨. ਸਹਿਮਤ. ਰਾਇ ਅਨੁਸਾਰ. "ਯਹ ਸਭ ਸੰਮਤ ਮੇਰੋ ਹੋਈ." (ਨਾਪ੍ਰ) ੩. ਸੰਵਤ. ਵਰ੍ਹਾ. ਸਾਲ. ਇਸ ਗ੍ਰੰਥ ਵਿੱਚ ਜਿੱਥੇ "ਸੰਮਤ" ਸ਼ਬਦ ਵਰਤਿਆ ਹੈ ਉਹ ਵਿਕ੍ਰਮੀ ਸਾਲ ਲਈ ਹੈ. ਦੇਖੋ, ਸੰਵਤ ਅਤੇ ਵਰਸ.


ਸੰ. सम्मति ਸੰਗ੍ਯਾ- ਰਾਇ। ੨. ਇੱਛਾ.


ਸ਼ਾਹਬਾਜਪੁਰੇ ਦਾ ਵਸਨੀਕ ਮੂਸਨ ਦਾ ਪਿਤਾ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅਨੰਨ ਸਿੱਖ. ਇਹ ਭਾਣਾ ਮੰਨਣ ਵਿੱਚ ਅਦੁਤੀ ਸੀ. ਕਪੂਰ ਦੇਉ ਦੇ ਪੁੱਛਣ ਪੁਰ ਕਿ ਗੁਰੁਮੁਖ ਸਿੱਖ ਕੇਹੜਾ ਹੈ, ਸਤਿਗੁਰਾਂ ਨੇ ਸੰਮਨ ਦਾ ਨਾਉਂ ਦੱਸਿਆ ਸੀ. ਇਸ ਦਾ ਨਾਉਂ ਚੌਬੋਲਿਆਂ ਵਿੱਚ ਆਇਆ ਹੈ- "ਸੰਮਨ ਜਉ ਇਸ ਪ੍ਰੇਮ ਕੀ ਦਮ ਕਿਹੁ ਹੋਤੀ ਸਾਟ." (ਚਉਬੋਲੇ ਮਃ ੫) "ਸੰਮਨ ਹੈ ਸਾਹਬਾਜਪੁਰੇ ਕੋ." (ਗੁਪ੍ਰਸੂ) ੨. ਅ਼. [ثمن] ਸੁੰਮਨ. ਵਿ- ਅੱਠ. ਆਠ। ੩. ਦੇਖੋ, ਸੰਮਨਬੁਰਜ.


ਅ਼. [مُثنمن بُرج] ਮੁਸੁੰਮਨਬੁਰਜ. ਅਠ- ਪਹਿਲੂ ਬੁਰਜ. ਦੇਖੋ, ਸੰਮਨ ੨. "ਥਿਰ੍ਯੋ ਬੁਰਜ ਸੰਮਨ ਕੀ ਬਾਰੀ." (ਗੁਪ੍ਰਸੂ)


ਸੰਗ੍ਯਾ- ਸੰਭਾਲ. ਖਬਰਦਾਰੀ। ੨. ਚੇਤਾ. ਧਿਆਨ.


ਦੇਖੋ, ਸਮਲਾ. "ਸਹਿਤ ਸੰਮਲੇ ਸਿਰ ਪਰ ਚੀਰਾ." (ਗੁਪ੍ਰਸੂ) ੨. ਚੇਤੇ ਕਰਾਂ. "ਸਾਹਿ ਸਾਹਿ ਤੁਝੁ ਸੰਮਲਾ." (ਸ੍ਰੀ ਮਃ ੧)


ਸੰਭਾਲਕੇ। ੨. ਚੇਤੇ ਕਰਕੇ. "ਹਉ ਸੰਮਲਿ ਥਕੀ ਜੀ ਓਹ ਕਦੇ ਨ ਬੋਲੈ ਕਉਰਾ." (ਸੂਹੀ ਛੰਤ ਮਃ ੫) ਮੈ ਚੇਤੇ ਕਰਕੇ ਥਕ ਗਈ ਹਾਂ, ਮੈਨੂੰ ਇੱਕ ਭੀ ਮੌਕਾ ਯਾਦ ਨਹੀਂ ਆਉਂਦਾ ਜਦ ਉਹ ਕੌੜਾ ਬੋਲਿਆ ਹੋਵੇ। ੩. ਦੇਖੋ, ਸੰਮ੍ਹਲਿ.