Meanings of Punjabi words starting from ਇ

ਵਿ- ਈਦ੍ਰਿਸ਼ ਐਸਾ. ਅਜੇਹਾ. "ਇਸੋ ਪ੍ਰਭੂ, ਤੈਂ ਕਿਹ ਕਾਜ ਕਹੋ ਬਿਸਰਾਯੋ?" (੩੩ ਸਵੈਯੇ)


ਦੇਖੋ, ਏਸੋ। ੨. ਦੇਖੋ, ਇਸ.


ਦੇਖੋ, ਇਸਨਾਨ. "ਇਸ੍ਨਾਨੁ ਕਰਹਿ ਪਰਭਾਤਿ ਸੁਧ ਮਨਿ." (ਸਵੈਯੇ ਮਃ ੪. ਕੇ)


ਸਰਵ- ਅਯੰ. ਯਹ. "ਇਹ ਅਉਸਰ ਤੇ ਚੂਕਿਆ." (ਬਿਲਾ ਮਃ ੫) ੨. ਕ੍ਰਿ. ਵਿ- ਇੱਥੇ. ਇਸ ਜਗਾ. ਇਸ ਲੋਕ ਵਿੱਚ "ਪਰਵਾਣ ਗਣੀ ਸੇਈ ਇਹ ਆਏ." (ਸੂਹੀ ਮਃ ੫) "ਜਉ ਕਹਹੁ ਮੁਖਹੁ ਸੇਵਕ, ਇਹ ਬੈਸੀਐ." (ਸਾਰ ਮਃ ੫) ਇੱਥੇ ਬੈਠੋ. ੩. ਕਿਸੇ ਨੇੜੇ ਪਈ ਚੀਜ ਵੱਲ ਇਸ਼ਾਰਾ ਕਰਕੇ ਦੱਸਣ ਵਾਲਾ ਸ਼ਬਦ। ੪. ਸੰਗ੍ਯਾ- ਇਹ ਸੰਸਾਰ. ਇਹ ਲੋਕ.


ਅ਼. [احسان] ਸੰਗ੍ਯਾ- ਭਲਾ ਕਰਨਾ. ਉਪਕਾਰ ਕਰਨ ਦੀ ਕ੍ਰਿਯਾ.


ਅ਼. [اِحتِیاج] ਸੰਗ੍ਯਾ- ਲੋੜ. ਜਰੂਰਤ. ਇਸ ਦਾ ਮੂਲ ਹ਼ਾਜਤ ਹੈ.