Meanings of Punjabi words starting from ਉ

ਸੰਗ੍ਯਾ- ਚਿਣਾਈ. ਇਮਾਰਤ. ਦੇਖੋ, ਉਸਾਰਣਾ.


ਵਿ- ਉਸਾਰਣ ਵਾਲਾ, ਉਤਸ੍ਰਿਜਨ ਕਰਤਾ.


ਕ੍ਰਿ. ਵਿ- ਉਸਾਰਦੇ. ਚਿਣਾਈ ਕਰਦੇ। ੨. ਵਿ- ਉਸਾਰਣ ਵਾਲੇ. "ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ." (ਸ. ਫਰੀਦ)


ਉਸ ਨੂੰ. ਉਸ ਪ੍ਰਤਿ ਦੇਖੋ, ਉਸ. "ਤੈਸਾ ਸੁਵਰਣ ਤੈਸੀ ਉਸਿ ਮਾਟੀ." (ਸੁਖਮਨੀ)


ਸੰ. ਸੰਗ੍ਯਾ- ਉਸ਼ੀ (ਇੱਛਾ) ਪੂਰਣ ਕਰਨ ਵਾਲੇ ਨਰ ਰਹਿੰਦੇ ਹਨ ਜਿਸ ਵਿੱਚ ਗਾਂਧਾਰ ਦੇਸ਼। ੨. ਰਾਜਾ ਮਹਾਮਨਾ ਦਾ ਪੁਤ੍ਰ ਅਤੇ ਸ਼ਿਵੀ ਦਾ ਪਿਤਾ ਇੱਕ ਚੰਦ੍ਰਵੰਸ਼ੀ ਰਾਜਾ.¹ "ਗਯੋ ਉਸੀਨਰ ਭੂਪਤਿ ਪਾਸ." (ਗੁਪ੍ਰਸੂ) ਦੇਖੋ, ਗਾਲਵ.


ਸੰ. ਸੰਗ੍ਯਾ- ਖ਼ਸ. ਪੰਨ੍ਹੀ ਦੀ ਜੜ੍ਹ, ਜੋ ਸੁਗੰਧ- ਵਾਲੀ ਹੁੰਦੀ ਹੈ. ਇਸ ਦੇ ਪੱਖੇ ਅਤੇ ਟੱਟੀਆਂ ਬਣਦੀਆਂ ਹਨ. ਇਸਤੋਂ ਅਤਰ (ਇ਼ਤ਼ਰ) ਭੀ ਤਿਆਰ ਕੀਤਾ ਜਾਂਦਾ ਹੈ. ਅਨੇਕ ਦਵਾਈਆਂ ਵਿੱਚ ਭੀ ਖ਼ਸ ਵਰਤੀਦੀ ਹੈ. ਦੇਖੋ, ਖਸ.


ਦੇਖੋ, ਉਸ. "ਉਸੁ ਅਸਥਾਨ ਕਾ ਨਹੀ ਬਿਨਾਸ." (ਸੁਖਮਨੀ)


ਅ਼. [اصوُل] ਅਸਲ ਦਾ ਬਹੁ ਵਚਨ. ਸੰਗ੍ਯਾ- ਨਿਯਮ. ਨੇਮ। ੨. ਸਿਧਾਂਤ. ਨਤੀਜਾ। ੩. ਜੜ. ਮੂਲ.