Meanings of Punjabi words starting from ਊ

ਅ਼ [عوُد] . ਊਦ. ਸੰਗ੍ਯਾ- ਅਗਰ ਦਾ ਬਿਰਛ। ੨. ਅਗਰ ਦੀ ਲਕੜੀ। ੩. ਇੱਕ ਵਾਜਾ, ਜਿਸ ਨੂੰ "ਬਰਬਤ" ਆਖਦੇ ਹਨ. ਇਸ ਦੀ ਸ਼ਕਲ ਤਾਊਸ ਜੇਹੀ ਹੁੰਦੀ ਹੈ, ਪਰ ਮੋਰ ਦੀ ਥਾਂ, ਬੱਤਕ ਦੀ ਸ਼ਕਲ ਹੋਇਆ ਕਰਦੀ ਹੈ.


ਜਲ. ਦੇਖੋ, ਉਦਕ. "ਆਨੀਲੇ ਕੁੰਭ ਭਰਾਈਅਲੇ ਊਦਕ." (ਆਸਾ ਨਾਮਦੇਵ)


ਉਦ (ਪਾਨੀ) ਦਾ ਬਿੱਲਾ. ਦੇਖੋ, ਜਲ ਬਿਲਾਵ.


ਵਿ- ਬੈਂਗਣੀ ਰੰਗਾ. ਕਾਲਾ ਅਤੇ ਲਾਲ ਮਿਲਿਆ ਹੋਇਆ.