Meanings of Punjabi words starting from ਏ

ਦੋਇ ਮਰੰਤਹ ਚਾਰਿ। ਚਾਰਿ ਮਰੰਤਹ ਛਹ ਮੂਏ ਚਾਰਿ ਪੁਰਖ ਦੋਇ ਨਾਰਿ. (ਸ. ਕਬੀਰ) ਇੱਕ ਦੇਹਾਭਿਮਾਨ (ਹੌਮੈ) ਦੇ ਮਰਣ ਨਾਲ, ਰਾਗ ਦ੍ਵੇਸ ਦੋਵੇਂ ਮਰ ਗਏ. ਦੋ ਦੇ ਮਰਣ ਤੋਂ ਕਾਮ, ਕ੍ਰੋਧ, ਲੋਭ, ਮੋਹ ਚਾਰੇ ਨਾਸ਼ ਹੋਏ. ਚਾਰ ਦੇ ਨਸ੍ਟ ਹੋਣ ਤੇ ਹਰਖ, ਸ਼ੋਕ, ਜਨਮ, ਮਰਣ, ਈਰਖਾ, ਕਾਮਨਾ, ਛੀ ਮਰ ਗਏ, ਇਨ੍ਹਾਂ ਵਿੱਚੋਂ ਚਾਰ ਪੁਲਿੰਗ ਅਤੇ ਦੋ ਇਸ੍‍ਤ੍ਰੀਲਿੰਗ ਹਨ। ੨. ਇੱਕ ਅਗ੍ਯਾਨ ਦੇ ਮਰਣ ਤੋਂ ਆਵਰਣ ਅਤੇ ਵਿਕ੍ਸ਼ੇਪ ਦੋ ਮਰੇ, ਦੋ ਮਰਣ ਤੋਂ ਚਾਰ ਪ੍ਰਕਾਰ ਦੇ ਮਿਥ੍ਯਾਭ੍ਰਮ, (ਅਨਾਤਮਾ ਵਿੱਚ ਆਤਮ ਬੁੱਧਿ, ਅਨਿਤ੍ਯ ਵਿੱਚ ਨਿਤ੍ਯ ਬੁੱਧਿ, ਦੁਖ ਵਿੱਚ ਸੁਖ ਬੁੱਧਿ ਅਤੇ ਅਸ਼ੁਚਿ ਵਿੱਚ ਸ਼ੁਚਿ ਬੁੱਧਿ) ਦਾ ਅਭਾਵ ਹੋਇਆ. ਚਾਰ ਮਰਣ ਤੋਂ ਛੀ- ਹਰਖ, ਸ਼ੋਕ, ਜਨਮ, ਮਰਣ, ਈਰਖਾ, ਤ੍ਰਿਸਨਾ, ਮਰੇ ਇਨ੍ਹਾਂ ਛੀਆਂ ਵਿੱਚੋਂ ਦੋ ਇਸ੍ਤੀਲਿੰਗ ਅਤੇ ਚਾਰ ਪੁਲਿੰਗ ਹਨ.


ਸੰਗ੍ਯਾ- ਗਣੇਸ਼, ਇਸ ਦੇ ਇੱਕ ਰਦਨ (ਦੰਦ) ਹੈ. ਦੇਖੋ, ਗਣੇਸ਼.


ਵਿ- ਇਕੇਲਾ. ਦੂਜੇ ਦੇ ਸਾਥ ਬਿਨਾ। ੨. ਅਦੁਤੀ. ਲਾਸਾਨੀ. ਯੱਕਾ। ੩. ਇੱਕੋ. ਏਕ ਹੀ. "ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈਂ ਬਹੁ ਨਾਨਾ ਰੇ." (ਮਾਲੀ ਨਾਮਦੇਵ)


ਸੰਗ੍ਯਾ- ਵ੍ਯਾਕਰਣ ਅਨੁਸਾਰ ਉਹ ਸ਼ਬਦ, ਜਿਸ ਤੋਂ ਇੱਕ ਦਾ ਗ੍ਯਾਨ ਹੋਵੇ। ੨. ਇੱਕ ਸੁਖ਼ਨ. ਇੱਕ ਬੋਲ.


ਵਿ- ਇਕੱਲਾ। ੨. ਸੰਗ੍ਯਾ- ਜ਼ਮੀਨ ਦੀ ਮਿਣਤੀ, ਜੋ ੪੮੪੦ ਮੁਰੱਬਾ ਗਜ਼ ਹੈ.


ਸੰਗ੍ਯਾ- ਇੱਕ ਸੰਖ੍ਯਾ ਬੋਧਕ ਅੰਗ ੧। ੨. ਕਰਤਾਰ. ਅਦੁਤੀ ਬ੍ਰਹਮ। ੩. ਅਨਨ੍ਯ ਉਪਾਸਕ. "ਏਕੇ ਕਉ ਸਚੁ ਏਕਾ ਜਾਣੈ." (ਸਿਧਗੋਸਟਿ) ੪. ਐਕ੍ਯ. ਏਕਤਾ. ਮਿਲਾਪ। ੫. ਵ੍ਯ- ਇੱਕ. ਕੇਵਲ. ਫ਼ਕ਼ਤ਼. "ਏਕਾ ਓਟ ਗਹੁਹਾਂ." (ਆਸਾ ਮਃ ੫) ੬. ਸੰ. एका. ਸੰਗ੍ਯਾ- ਦੁਰਗਾ. ਦੇਵੀ.


ਕ੍ਰਿ. ਵਿ- ਅਚਾਨਕ. ਯਕਾਯਕ। ੨. ਵਿ- ਭਿੰਨ ਭਿੰਨ. ਵੱਖੋ- ਵੱਖ. ਇੱਕੋ ਤੋਂ ਇੱਕ ਨਿਰਾਲਾ.