Meanings of Punjabi words starting from ਡ

ਸੰਗ੍ਯਾ- ਡਕੌਤ ਦਾ ਕਰਮ. ਡਕੌਤ ਦਾ ਪੇਸ਼ਾ.


ਸੰਗ੍ਯਾ- ਡਕਪੁਤ੍ਰ. ਡਕ ਬ੍ਰਾਹਮ੍‍ਣ ਦੀ ਗਵਾਲਨ ਦੇ ਉਦਰ ਤੋਂ ਸੰਤਾਨ. ਡਕੌਂਤ ਸ਼ਨੈਸ਼੍ਚਰ (ਛਨਿੱਛਰ) ਦਾ ਦਾਨ ਲੈਂਦੇ, ਸ਼ਗਨਾਂ (ਸ਼ਕੁਨਾ) ਦਾ ਵਿਚਾਰ ਕਰਦੇ ਅਤੇ ਰੇਖਾ ਦੇ ਫਲ ਦੱਸਦੇ ਹਨ. ਭੱਡਰੀ. ਡਗੋਤ੍ਰਾ.


ਸ਼੍ਰੀ ਗੁਰੂ ਨਾਨਕਦੇਵ ਦੀ ਜਨਮਭੂਮਿ ਤੋਂ ਦੱਖਣ ਵੱਲ ਦੀ ਭਾਸਾ, ਅਰਥਾਤ ਮੁਲਤਾਨ, ਸਾਹੀਵਾਲ ਦੇ ਇ਼ਲਾਕੇ ਦੀ ਬੋਲੀ ਵਿੱਚ ਜੋ ਰਚਨਾ ਹੈ ਉਹ 'ਡਖਣੇ' ਨਾਮ ਤੋਂ ਗੁਰਬਾਣੀ ਵਿੱਚ ਪ੍ਰਸਿੱਧ ਹੈ. ਇਸ ਵਿੱਚ 'ਦ' ਦੀ ਥਾਂ 'ਡ' ਵਰਤਿਆ ਹੈ, ਯਥਾ:-#"ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ." xxx#"ਹਭੇ ਡੁਖ ਉਲਾਹਿਅਮੁ ਨਾਨਕ ਨਦਰਿ ਨਿਹਾਲਿ." (ਵਾਰ ਮਾਰੂ ੨) xx ਆਦਿ.


ਡਖਣਾ ਦਾ ਬਹੁ ਵਚਨ.