Meanings of Punjabi words starting from ਦ

ਫ਼ਾ. [دستخت] ਸੰਗ੍ਯਾ- ਹੱਥ ਦੀ ਲਿਖਤ. ਹਸ੍ਤਾਕ੍ਸ਼੍‍ਰ। ੨. ਸਹੀ. ਕਿਸੇ ਲਿਖਤ ਹੇਠ ਆਪਣਾ ਨਾਮ ਲਿਖਣਾ.


ਫ਼ਾ. [دستگیر] ਵਿ- ਹੱਥ ਫੜਨ ਵਾਲਾ। ੨. ਸੰਗ੍ਯਾ- ਸਹਾਇਕ. ਸਹਾਰਾ ਦੇਣ ਵਾਲਾ। ੩. ਬਗ਼ਦਾਦ ਦਾ ਇੱਕ ਪ੍ਰਧਾਨ ਪੀਰ. ਅ਼ਬਦੁਲਕ਼ਾਦਿਰ, ਜੋ ਫਾਰਸ ਦੇ ਜੀਲਾਨ ਨਗਰ ਵਿੱਚ ਸਨ ੧੦੭੮ ਵਿੱਚ ਜਨਮਿਆ ਅਤੇ ਵਡਾ ਕਰਣੀ ਵਾਲਾ ਸਾਧੁ ਹੋਇਆ. ੨੨ ਫਰਵਰੀ ਸਨ ੧੧੬੬ ਨੂੰ ਇਹ ਮਹਾਤਮਾ ਬਗ਼ਦਾਦ ਮੋਇਆ, ਜਿੱਥੇ ਇਸ ਦਾ ਮਕ਼ਬਰਾ ਵਿਦ੍ਯਮਾਨ ਹੈ. ਇਸ ਪੀਰ ਦਾ ਪ੍ਰਸਿੱਧ ਨਾਮ "ਦਸ੍ਤਗੀਰ" ਹੈ. ਇਸ ਦੀ ਸੰਪ੍ਰਦਾਯ ਦੇ ਦਰਵੇਸ਼ "ਕ਼ਾਦਿਰੀ" ਕਹਾਉਂਦੇ ਹਨ. ਜਿਵੇਂ ਫ਼ਰੀਦ ਜੀ ਦੀ ਗੱਦੀ ਦੇ ਸਾਧੁ ਫਰੀਦ, ਤਿਵੇਂ ਹੀ ਦਸ੍ਤਗੀਰ ਦੇ ਜਾਨਸ਼ੀਨ 'ਦਸ੍ਤਗੀਰ' ਪਦਵੀ ਵਾਲੇ ਸਨ. "ਪੁਛਿਆ ਫਿਰਕੈ ਦਸਤਗੀਰ, ਕੌਣ ਫ਼ਕ਼ੀਰ ਕਿਸ ਕਾ ਘਰਾਨਾ" (ਭਾਗੁ) ਦੇਖੋ, ਬਗਦਾਦ.; ਦੇਖੋ, ਦਸਤਗੀਰ.


ਦੇਖੋ, ਦਸ੍ਤਗੀਰੀ.; ਫ਼ਾ. [دستگیری] ਹੱਥ ਫੜਨ ਦੀ ਕ੍ਰਿਯਾ. ਸਹਾਇਤਾ ਦੇਣ ਦਾ ਭਾਵ. "ਦਸ੍ਤਗੀਰੀ ਦੇਹਿ, ਦਿਲਾਵਰ!" (ਤਿਲੰ ਮਃ ੫)


ਫ਼ਾ. [دستدرازی] ਸੰਗ੍ਯਾ- ਹੱਥ ਵਧਾਉਣ ਦੀ ਕ੍ਰਿਯਾ. ਹੱਥ ਚੁੱਕਣਾ. ਮਾਰ ਕੁਟਾਈ.


ਫ਼ਾ. [دستپناہ] ਸੰਗ੍ਯਾ- ਹੱਥ ਦਾ ਰਕ੍ਸ਼੍‍ਕ. ਚਿਮਟਾ.


ਦੇਖੋ, ਮੁਸ਼ਾਫ਼ਹ.


ਫ਼ਾ. [دستبستہ] ਵਿ- ਹੱਥ ਜੁੜੇ ਹੋਏ. ਜਿਸ ਨੇ ਹੱਥ ਬੰਨ੍ਹੇ ਹਨ.