Meanings of Punjabi words starting from ਨ

ਸੰ. नियन्तृ. ਨਿਯੰਤਾ. ਨਿਯਮ ਬੰਨ੍ਹਣ ਵਾਲਾ. ਕ਼ਾਇ਼ਦਾ ਮੁਕ਼ੱਰਰ ਕਰਨ ਵਾਲਾ ਕਰਤਾਰ. "ਨਈਆ ਤੇ ਬੈਰੇਕੰਨਾ." (ਧਨਾ ਨਾਮਦੇਵ) ਨਿਯੰਤਾ ਤੋਂ ਵਹਿਰ (ਬਾਹਰ) ਏਕ ਨਾ। ੨. ਸਿਖ੍ਯਾ ਦੇਣ ਵਾਲਾ। ੩. ਪ੍ਰੇਰਣਾ ਕਰਨ ਵਾਲਾ। ੪. ਹਿੰਦੀ- ਨੌਕਾ. ਕਿਸ਼ਤੀ. ਨੈਯਾ.


ਸੰ. ਨੈਵੇਦ੍ਯ. ਸੰਗ੍ਯਾ- ਦੇਵਤਾ ਨੂੰ ਨਿਵੇਦਨ ਕੀਤਾ (ਅਰਪਿਆ) ਪਦਾਰਥ. ਭੋਜਨ ਆਦਿ ਉਹ ਸਾਮਗ੍ਰੀ ਜੋ ਦੇਵਤਾ ਨੂੰ ਚੜ੍ਹਾਈ ਜਾਵੇ. "ਧੂਪਦੀਪ ਨਈ ਬੇਦਹਿ ਬਾਸਾ." (ਗੂਜ ਰਵਿਦਾਸ) ਧੂਪ ਦੀਵਾ ਅਤੇ ਭੋਜਨ ਦੀ ਗੰਧ, ਦੇਵਤਾ ਤੋਂ ਪਹਿਲਾਂ ਹੀ ਚੜ੍ਹਾਉਣ ਵਾਲਾ ਲੈ ਲੈਂਦਾ ਹੈ.


ਦੇਖੋ, ਨੈਮਿਸ.


ਦੇਖੋ, ਨਿਵਾਸ.


ਦੇਖੋ, ਨਈਬੇਦ.


ਸੰ. नश्. ਧਾ- ਨਸ੍ਟ ਹੋਣਾ, ਖੋਇਆ ਜਾਣਾ, ਦਿਖਾਈ ਨਾ ਦੇਣਾ। ੨. ਸੰਗ੍ਯਾ- ਵਿਨਾਸ਼. ਦੇਖੋ, ਨਸਣਾ। ੩. ਸੰ. नस्. ਸੰਗ੍ਯਾ- ਨੱਕ. ਨਾਸਿਕਾ। ੪. ਸੰ. स्नायु. ਨਾੜੀ. ਰਗ. ਦੇਖੋ, ਅੰ. Sinew.