Meanings of Punjabi words starting from ਭ

ਵਿ- ਭਸਮਲਿਪ੍ਤ. ਸੁਆਹ ਨਾਲ ਲਿਬੜਿਆ. "ਖਰ ਸੂਰ ਭਸੂਹੇ." (ਭਾਗੁ)


ਸੰ. भस्वा. ਸੰਗ੍ਯਾ- ਅੱਗ ਮਚਾਉਣ ਅਤੇ ਭਖਾਉਣ ਲਈ ਚੰਮ ਦੀ ਥੈਲੀ. ਧੋਕਣੀ. ਫੂਕਣੀ. "ਜਿਹ ਬਿਧਿ ਭਸ੍ਰਾ ਫੂਕ ਬਹਿਤ ਹੈਂ." (ਨਾਪ੍ਰ) ੨. ਥੇਲਾ. ਗੁਥਲਾ। ੩. ਭੱਥਾ. ਤੀਰਕਸ਼.


ਕ੍ਰਿ- ਅਨੁ. ਭਾਂ ਭਾਂ ਸ਼ਬਦ ਕਰਨਾ। ੨. ਭਿਨ ਭਿਨ ਸ਼ਬਦ ਕਰਨਾ. ਭਿਨ ਕਰਨਾ. "ਭਹਰਾਇ ਉਡੇ, ਜ੍ਯੋਂ ਉਡਜਾਤ ਹੈ ਮਾਖੀ." (ਕ੍ਰਿਸਨਾਵ) ੨. ਭੈ ਨਾਲ ਕੰਬਣਾ. "ਬਾਜਤ ਨਿਸ਼ਾਨ ਕੇ ਦਿਸ਼ਾਨ ਭੂਪ ਭਹਿਰਾਤ." (ਕਵਿ ੫੨) ਰਾਜੇ ਕੰਬਦੇ ਹਨ.