Meanings of Punjabi words starting from ਗ

ਕ੍ਰਿ. ਵਿ- ਗਲਕੇ. ਪਿਘਲਕੇ. "ਓਰਾ ਗਰਿ ਪਾਨੀ ਭਇਆ." (ਸ. ਕਬੀਰ) ੨. ਗਲ ਵਿੱਚ. ਗਲੇ.


ਸੰ. ਗਰਿਸ੍ਠ. ਵਿ- ਵਡਾ ਭਾਰੀ. ਬਹੁਤ ਵਜ਼ਨਦਾਰ। ੨. ਬਹੁਤ ਮਾਨ੍ਯ. "ਗੁਸਾਈ ਗਰਿਸ੍ਟ ਰੂਪੇਣ." (ਸਹਸ ਮਃ ੫) ੩. ਸੰਗ੍ਯਾ- ਮਹਾਂਭਾਰਤ ਅਨੁਸਾਰ ਇੱਕ ਬਲਵਾਨ ਦਾਨਵ.


ਦੇਖੋ, ਗ੍ਰਿਸਤ.


ਗਲ ਮੇਂ. ਗਲੇ. "ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰਿ ਗਰਹਿ ਪਰਿਓ." (ਗਉ ਕਬੀਰ) ੨. ਦੇਖੋ, ਗ੍ਰਹ। ੩. ਦੇਖੋ, ਗ੍ਰਿਹ.


ਸੰ. गृहीत्वा ਗ੍ਰਹਣ ਕਰਕੇ. ਫੜਕੇ. "ਗ੍ਰਿਹੀਤ੍ਵਾ ਜਬੈ ਸਸਤ੍ਰ ਅਸਤ੍ਰੰ ਅਪਾਰੰ (ਪਾਰਸਾਵ)